image caption:

ਕ੍ਰਿਕਟਰ ਸ਼੍ਰੀਸੰਤ ਦੇ ਘਰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

 ਕੋਚੀ : ਕ੍ਰਿਕਟਰ ਐੱਸ. ਸ਼੍ਰੀਸੰਤ ਦੇ ਕੇਰਲ ਦੇ ਕੋਚੀ ਸ਼ਹਿਰ ਸਥਿਤ ਘਰ &lsquoਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜਿਸ ਸਮੇਂ ਘਰ ਵਿੱਚ ਅੱਗ ਲੱਗੀ ਉਸ ਵੇਲੇ ਸ਼੍ਰੀਸੰਤ ਘਰ ਵਿੱਚ ਨਹੀਂ ਸਨ। ਸ਼੍ਰੀਸੰਤ ਦੀ ਪਤਨੀ ਅਤੇ ਬੱਚੇ ਘਰ ਵਿੱਚ ਹੀ ਸਨ, ਜੋ ਫਿਲਹਾਲ ਸੁਰੱਖਿਅਤ ਹਨ।

ਘਰ ਦੇ ਗਰਾਊਂਡ ਫਲੋਰ &lsquoਤੇ ਅੱਗ ਲੱਗੀ ਸੀ। ਘਰ &lsquoਚੋਂ ਧੁਆਂ ਨਿਕਲਦਾ ਵੇਖ ਗੁਆਂਢੀਆਂ ਨੇ ਫਾਇਰਬ੍ਰਿਗੇਡ ਡਿਪਾਰਟਮੈਂਟ ਨੂੰ ਜਾਣਕਾਰੀ ਦਿੱਤੀ। ਫਾਇਰਬ੍ਰਿਗੇਡ ਡਿਪਾਰਟਮੈਂਟ ਦੀਆਂ ਗੱਡੀਆਂ ਨੇ ਮੌਕੇ &lsquoਤੇ ਪਹੁੰਚ ਕੇ ਅੱਗ &lsquoਤੇ ਕਾਬੂ ਪਾਇਆ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।