image caption:

ਪੀ ਵੀ ਸਿੰਧੂ ਨੇ ਬੈਡਮਿੰਟਨ ਚੈਂਪੀਅਨਸਿ਼ਪ ਜਿੱਤ ਕੇ ਇਤਿਹਾਸਰਚ ਦਿੱਤਾ

ਬਾਸੇਲ,- ਉਲੰਪਿਕਸ ਦੀ ਚਾਂਦੀ ਤਮਗ਼ਾ ਜੇਤੂ ਪੀ ਵੀ ਸਿੰਧੂ ਨੇ ਅੱਜ ਬੀਡਬਲਿਊ ਐਫ ਬੈਡਮਿੰਟਨ ਵਰਲਡ ਚੈਂਪੀਅਨਸਿ਼ਪ ਤੋਂ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ ਹੈ। ਅੱਜ ਐਤਵਾਰ ਨੂੰ ਇਸ ਜਿੱਤ ਨਾਲ ਉਹ ਇਸ ਚੈਂਪੀਅਨਸਿ਼ਪ ਨੂੰ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।
ਬੀਡਬਲਿਊਵਰਲਡ ਬੈਡਮਿੰਟਨ ਵਰਲਡ ਚੈਂਪੀਅਨਸਿ਼ਪਲਈ ਅੱਜ ਐਤਵਾਰ ਨੂੰ ਖੇਡੇ ਫਾਈਨਲ ਵਿੱਚ ਭਾਰਤ ਦੀ ਪੀ ਵੀਸਿੰਧੂ ਨੇ ਵਿਸ਼ਵ ਰੈਂਕਿੰਗ ਸੂਚੀ ਵਿੱਚ ਚੌਥੇ ਨੰਬਰ ਦੀ ਜਾਪਾਨੀ ਖਿਡਾਰਨ ਨੋਜ਼ੋਮੀ ਓਕੁਹਾਰਾ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਲਿਆ। ਵਿਸ਼ਵ ਰੈਂਕਿੰਗ ਸੂਚੀ ਦੀ ਪੰਜਵੇਂ ਨੰਬਰਦੀ ਖਿਡਾਰਨ ਪੀ ਵੀ ਸਿੰਧੂ ਨੇ ਨੋਜ਼ੋਮੀ ਓਕੁਹਾਰਾ ਨੂੰ ਸਿੱਧੇ ਸੈਟਾਂ ਵਿੱਚ 21-7, 21-7 ਨਾਲ ਹਰਾਇਆ। ਇਹ ਮੁਕਾਬਲਾ 37 ਮਿੰਟ ਚੱਲਿਆ। ਇਸ ਜਿੱਤ ਨਾਲ ਸਿੰਧੂ ਨੇ ਓਕੁਹਾਰਾ ਵਿਰੁੱਧ ਆਪਣਾ ਕਰਿਅਰ ਰਿਕਾਰਡ 9-7 ਦਾ ਬਣਾ ਲਿਆ ਹੈ।
ਸਾਲ 2017 ਅਤੇ 2018 ਵਿੱਚ ਚਾਂਦੀ ਅਤੇ 2013 ਅਤੇ 2014 ਵਿੱਚ ਕਾਂਸੇ ਤਾ ਤਮਗ਼ਾ ਜਿੱਤ ਚੁੱਕੀ ਸਿੰਧੂ ਨੇ ਅੱਜ ਪਹਿਲੀ ਗੇਮ ਵਿੱਚ ਵਧੀਆ ਸ਼ੁਰੂਆਤ ਕੀਤੀ ਅਤੇ 5-1 ਦੀ ਲੀਡ ਬਣਾ ਕੇ ਫਿਰ 12-2 ਲੀਡ ਬਣਾ ਲਈ। ਉਸ ਨੇ ਜਾਪਾਨੀ ਖਿਡਾਰਨ ਨੂੰ ਵਾਪਸੀ ਦਾ ਮੌਕਾ ਤੱਕ ਨਹੀਂ ਦਿੱਤਾ ਅਤੇ ਪਹਿਲਾ ਸੈਟ 21-7 ਨਾਲ ਜਿੱਤ ਲਿਆ।ਦੂਜੇ ਸੈਟ ਵਿੱਚਸਿੰਧੂ ਨੇ ਫਿਰ ਸ਼ਾਨਦਾਰ ਖੇਡ ਵਿਖਾਉਂਦਿਆਂ ਕੁਝ ਮਿੰਟਾਂ ਵਿੱਚ 8-2 ਦੀ ਲੀਡ ਲੈ ਲਈ ਤੇਫਿਰ ਇਸ ਲੀਡ ਨੂੰ ਅੰਤ ਤਕ ਕਾਇਮ ਰੱਖਿਆ ਅਤੇ ਦੂਜਾ ਸੈਟ 21-7 ਨਾਲ ਜਿੱਤ ਕੇ ਸੋਨ ਤਮਗ਼ਾ ਆਪਣੇ ਨਾਂ ਕਰ ਲਿਆ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2015 ਵਿਚ ਬੀਡਬਲਿਊ ਐਫ ਬੈਡਮਿੰਟਨ ਵਰਲਡ ਚੈਂਪੀਅਨਸਿ਼ਪ ਦੇ ਸੈਮੀ ਫਾਈਨਲ ਵਿੱਚਪੀ ਵੀ ਸਿੰਧੂ ਆਪਣੇ ਦੇਸ਼ ਦੀ ਸਾਈਨਾ ਨੇਹਵਾਲ ਤੋਂ ਹਾਰ ਗਈ ਸੀ।