image caption:

ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ਮੈਚ ‘ਚ 318 ਦੌੜਾਂ ਨਾਲ ਹਰਾਇਆ

ਐਂਟੀਗਾ: ਐਤਵਾਰ ਨੂੰ ਉਪ ਕਪਤਾਨ ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਆਖਰੀ ਸੈਸ਼ਨ ਵਿੱਚ 100 ਦੌੜਾਂ &lsquoਤੇ ਢੇਰ ਕਰਕੇ 318 ਦੌੜਾਂ ਦੀ ਇਤਿਹਾਸਕ ਜਿੱਤ ਹਾਸਿਲ ਕਰ ਲਈ । ਦਰਅਸਲ, ਭਾਰਤ ਵੱਲੋਂ ਦੂਜੇ ਸੈਸ਼ਨ ਵਿੱਚ ਆਪਣੀ ਪਾਰੀ 7 ਵਿਕਟਾਂ ਦੇ ਨੁਕਸਾਨ &lsquoਤੇ 343 ਦੌੜਾਂ ਬਣਾ ਕੇ ਖਤਮ ਕੀਤੀ ਗਈ । ਜਿਸ ਵਿੱਚ ਭਾਰਤੀ ਟੀਮ ਨੇ ਮੇਜ਼ਬਾਨ ਟੀਮ ਸਾਹਮਣੇ 419 ਦੌੜਾਂ ਦਾ ਬੇਹੱਦ ਮੁਸ਼ਕਿਲ ਟੀਚਾ ਰੱਖਿਆ ਸੀ, ਜਿਸ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਦੀ ਟੀਮ 26.5 ਓਵਰਾਂ ਵਿੱਚ 100 ਦੌੜਾਂ &lsquoਤੇ ਹੀ ਢੇਰ ਹੋ ਗਈ ।
ਇਸ ਮੁਕਾਬਲੇ ਵਿੱਚ ਬੁਮਰਾਹ ਨੇ 8 ਓਵਰਾਂ ਵਿੱਚ 7 ਦੌੜਾਂ ਦੇ ਕੇ 5 ਵਿਕਟਾਂ ਹਾਸਿਲ ਕੀਤੀਆਂ. ਬੁਮਰਾਹ ਨੇ ਦੱਖਣੀ ਅਫਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ ਵੈਸਟਇੰਡੀਜ਼ ਦੇ ਆਪਣੇ ਪਹਿਲੇ ਦੌਰੇ ਵਿੱਚ ਇਕ ਪਾਰੀ ਵਿੱਚ 5 ਵਿਕਟਾਂ ਹਾਸਿਲ ਕੀਤੀਆਂ । ਜ਼ਿਕਰਯੋਗ ਹੈ ਕਿ ਪਹਿਲੀ ਪਾਰੀ ਵਿੱਚ 5 ਵਿਕਟਾਂ ਲੈਣ ਵਾਲੇ ਇਸ਼ਾਂਤ ਸ਼ਰਮਾ ਨੇ 31 ਦੌੜਾਂ &lsquoਤੇ 3 ਵਿਕਟਾਂ ਤੇ ਮੁਹੰਮਦ ਸੰਮੀ ਨੇ 13 ਦੌੜਾਂ &lsquoਤੇ 2 ਵਿਕਟਾਂ ਹਾਸਿਲ ਕੀਤੀਆਂ ।
ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਅਜਿੰਕਯ ਰਹਾਨੇ ਨੇ ਆਪਣੇ ਕਰੀਅਰ ਦਾ 10ਵਾਂ ਸੈਂਕੜਾ ਬਣਾਇਆ ਜਦਕਿ ਹਨੁਮਾ ਵਿਹਾਰੀ 7 ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਿਆ, ਪਰ ਇਨ੍ਹਾਂ ਦੋਵਾਂ ਦੀਆਂ ਸ਼ਾਨਦਾਰ ਪਾਰੀਆਂ ਨਾਲ ਭਾਰਤ ਨੇ ਵੈਸਟਇੰਡੀਜ਼ ਸਾਹਮਣੇ 419 ਦੌੜਾਂ ਦਾ ਮੁਸ਼ਕਿਲ ਟੀਚਾ ਰੱਖਿਆ ਸੀ । ਇਨ੍ਹਾਂ ਦੋਵਾਂ ਨੇ 5ਵੀਂ ਵਿਕਟ ਲਈ 135 ਦੌੜਾਂ ਦੀ ਸਾਂਝੇਦਾਰੀ ਕੀਤੀ । ਭਾਰਤ ਨੇ ਇਸ ਮੈਚ ਦੀ ਪਹਿਲੀ ਪਾਰੀ ਵਿੱਚ 297 ਦੌੜਾਂ ਬਣਾ ਕੇ ਵੈਸਟਇੰਡੀਜ਼ ਨੂੰ 222 ਦੌੜਾਂ &lsquoਤੇ ਆਊਟ ਕਰ ਦਿੱਤਾ ਸੀ ।
ਦੱਸ ਦੇਈਏ ਕਿ ਭਾਰਤ ਨੇ ਮੈਚ ਦੀ ਸ਼ੁਰੂਆਤ ਵਿੱਚ ਹੀ ਵਿਰਾਟ ਕੋਹਲੀ ਦੀ ਵਿਕਟ ਗੁਆ ਦਿੱਤੀ ਸੀ, ਪਰ ਇਸ ਤੋਂ ਬਾਅਦ ਰਹਾਨੇ ਤੇ ਵਿਹਾਰੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ । ਇਸ ਮੁਕਾਬਲੇ ਵਿੱਚ ਰਹਾਨੇ ਦੀ ਜਗ੍ਹਾ &lsquoਤੇ ਮੈਦਾਨ ਵਿੱਚ ਉਤਰਿਆ ਰਿਸ਼ਭ ਪੰਤ ਇੱਕ ਵਾਰ ਫਿਰ ਤੋਂ ਅਸਫਲ ਰਿਹਾ ।