image caption: ਤਸਵੀਰਾਂ: ਸਾਕ ਫਿਲਮ ਦਾ ਪੋਸਟਰ ਅਤੇ ਸਿਨੇਮਾਘਰਾਂ ਦੀ ਸੂਚੀ

ਮੈਂਡੀ ਤੱਖਰ ਦੀ ਨਵੀਂ ਪੰਜਾਬੀ ਫ਼ਿਲਮ ‘ਸਾਕ’ 6 ਸਤੰਬਰ ਦਿਨ ਸ਼ੁੱਕਰਵਾਰ ਨੂੰ ਹੋਵੇਗੀ ਰਿਲੀਜ਼

   ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਬੀਤੇ ਸਮੇਂ ਤੋਂ ਚਰਚਾ ਵਿੱਚ ਚੱਲ ਰਹੀ ਫਿਲਮ &lsquoਸਾਕ&rsquo ਦਾ ਰਿਲੀਜ਼ ਕਰਨ ਦਾ ਸਮਾਂ ਆ ਗਿਆ ਹੈ, ਜੋ ਕਿ 6 ਸਤੰਬਰ ਦਿਨ ਸ਼ੁੱਕਰਵਾਰ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ ।
  ਇਸ ਫ਼ਿਲਮ ਨਿਰਮਾਤਾ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਪ੍ਰੀਤ ਮਿਨਹਾਸ ਹਨ । ਮਿਨਹਾਸ ਫਿਲਮਜ਼ ਪ੍ਰਾਈਵੇਟ ਲਿਮਟਿਡ ਅਤੇ ਮਿਨਹਾਸ ਲਾਅਰਜ਼ ਪ੍ਰਾਈਵੇਟ ਦੇ ਬੈਨਰ ਥੱਲੇ ਬਣੀ ਫਿਲਮ ਦੀ ਇੱਕ ਝਲਕ ਸਾਹਮਣੇ ਆਉਣ ਨਾਲ ਇਹ ਲੋਕਾਂ ਲਈ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਹੈ । ਇਸ ਦੇ ਟਰੇਲਰ ਨੂੰ ਭਰਵਾਂ ਹੁੰਘਾਰਾ ਮਿਲਣ ਪਿੱਛੋਂ &lsquoਸਾਕ&rsquo ਦੀ ਟੀਮ ਪ੍ਰਮੋਸ਼ਨ ਲਈ ਦਿਨ ਰਾਤ ਕੰਮ ਵਿੱਚ ਜੁੱਟੀ ਹੋਈ ਸੀ।
    ਇਸੇ ਪ੍ਰਮੋਸ਼ਨ ਦੇ ਪ੍ਰੋਗਰਾਮ ਤਹਿਤ ਪਿਛਲੇ ਦਿਨੀਂ ਫ਼ਿਲਮ ਦੀ ਹੀਰੋਇਨ ਮੈਂਡੀ ਤੱਖਰ ਇੰਗਲੈਂਡ ਆਈ ਹੋਈ ਸੀ । ਮੈਂਡੀ ਨੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ, ਯਾਦ ਰਹੇ ਮੈਂਡੀ ਤੱਖਰ ਹੁਣ ਤੱਕ ਦਰਜਨ ਤੋਂ ਵਧੇਰੇ ਪੰਜਾਬੀ ਫ਼ਿਲਮਾਂ ਕਰ ਚੁੱਕੀ ਹੈ ਤੇ ਉਸ ਦੇ ਨਾਲ ਨਵੇਂ ਪੰਜਾਬੀ ਸਟਾਰ ਜੋਬਨਪ੍ਰੀਤ ਸਿੰਘ ਨੇ ਆਪਣੀ ਪਹਿਲੀ ਫ਼ਿਲਮ ਕਰਦਿਆਂ ਵਧੀਆ ਕੰਮ ਕੀਤਾ ਹੈ ।
    ਇਸ ਫ਼ਿਲਮ ਦੀ ਕਹਾਣੀ 1970 ਦੇ ਦਹਾਕੇ ਦੇ ਆਸ ਪਾਸ ਘੁੰਮਦੀ ਹੈ । ਜਿੱਥੇ ਇਕ ਫੌਜੀ ਦੀ ਜ਼ਿੰਦਗੀ ਅਤੇ ਪੰਜਾਬੀ ਸਮਾਜ ਦੇ ਵਰਤਾਰੇ ਨੂੰ ਪੇਸ਼ ਕੀਤਾ ਗਿਆ ਹੈ, ਕਿ ਉਸ ਵਕਤ ਸਮਾਜ ਵਿੱਚ ਕਿਹੋ ਜਿਹੇ ਸਰੋਕਾਰ ਸਨ । ਜੈ ਦੇਵ ਕੁਮਾਰ, ਉਂਕਾਰ ਸਿੰਘ ਮਿਨਹਾਸ ਦਾ ਸੰਗੀਤ ਤੇ ਹਾਲੀਵੁੱਡ ਦੇ ਕਲਾਕਾਰਾਂ ਦੀ ਆਵਾਜ਼ ਨੇ ਇਸ ਫ਼ਿਲਮ ਨੂੰ ਸ਼ਿੰਗਾਰਿਆ ਹੈ । ਇਸ ਫ਼ਿਲਮ ਵਿੱਚ ਦੇਸ਼ ਦੇ ਰਾਖੇ ਫੌਜੀ ਦੇ ਜੀਵਨ ਅਤੇ ਉਸ ਪ੍ਰਤੀ ਲੋਕਾਂ ਦੀ ਸੋਚ ਨੂੰ ਉਜਾਗਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ । ਵੱਡੇ ਪਰਦੇ &rsquoਤੇ ਬਾਲੀਵੁੱਡ ਦੀ ਜਾਣੀ ਪਛਾਣੀ ਹਸਤੀ ਮੁੱਕਲ ਦੇਵ, ਪਾਲੀਵੁੱਡ ਤੋਂ ਮਨਪ੍ਰੀਤ ਜਵੰਦਾ, ਦਿਲਾਵਰ ਸਿੱਧੂ, ਮਹਾਂਵੀਰ ਭੁੱਲਰ, ਗੁਰਪ੍ਰੀਤ ਬਰਾੜ ਅਤੇ ਹੋਰ ਕਲਾਕਾਰਾਂ ਨੇ ਫ਼ਿਲਮ ਵਿੱਚ ਚੰਗਾ ਕੰਮ ਕੀਤਾ ਹੈ । 6 ਸਤੰਬਰ ਤੋਂ ਆਪਣੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲੋ । ਫੈਲਥਹੈਮ, ਇਲਫੋਰਡ, ਬ੍ਰੈਡਫੋਰਡ ਅਤੇ ਵੁਲਵਰਹੈਂਪਟਨ ਦੇ ਸਿਨੇਵਰਲਡ ਸਿਨੇਮਾਘਰਾਂ ਵਿੱਚ ਲੱਗੇਗੀ । ਇਸੇ ਤਰ੍ਹਾਂ ਵੈਸਟ ਬ੍ਰਾਮਵਿਚ, ਕਵੈਂਟਰੀ ਅਤੇ ਟਰੈਫਰਡ ਸੈਂਟਰ ਵਿਖੇ ਓਡੀਅਨ ਸਿਨੇਮਾ ਵਿੱਚ, ਲੈਸਟਰ ਦੇ ਪਿਕਾਡਿਲੀ ਅਤੇ ਬਰਮਿੰਘਮ ਦੇ ਵਿਊ ਸਟਾਰ ਸਿਟੀ ਵਿੱਚ ਇਹ ਫ਼ਿਲਮ ਦਿਖਾਈ ਜਾ ਰਹੀ ਹੈ ।