image caption:

ਕੈਪਟਨ ਦੀ ਧਮਕੀ ਤੋਂ ਨਹੀਂ ਡਰਦਾ, ਘਰ ਬੈਠਿਆ ਪੁਲਿਸ ਜਦੋਂ ਮਰਜ਼ੀ ਗ੍ਰਿਫਤਾਰ ਘਰ ਲਵੇ : ਬੈਂਸ

ਲੁਧਿਆਣਾ-  ਕੈਪਟਨ ਅਮਰਿੰਦਰ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਨੇ ਮੇਰੇ 'ਤੇ ਮਾਮਲਾ ਦਰਜ ਕਰਾਇਆ। ਮੈਨੂੰ ਮੁੱਖ ਮੰਤਰੀ ਦਾ ਚੈਲੰਜ ਕਬੂਲ ਹੈ, ਮੈਂ ਕਿਤੇ ਭੱਜਿਆ ਨਹੀਂ ਬਲਕਿ ਅਪਣੇ ਘਰ ਵਿਚ ਹੀ ਹਾਂ। ਪੁਲਿਸ ਚਾਹੇ ਤਾਂ ਕਦੇ ਵੀ ਆ ਕੇ ਮੈਨੂੰ ਗ੍ਰਿਫਤਾਰ ਕਰ ਲਵੇ। ਕੁਝ ਇਸੇ ਅੰਦਾਜ਼ ਵਿਚ ਲੋਕ ਇਨਸਾਫ ਪਾਰਟੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਨੂੰ ਚੈਲੰਜ ਕੀਤਾ। ਉਹ ਅਪਣੇ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ।
ਬੈਂਸ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦੀ ਧਮਕੀ ਤੋਂ ਨਹੀਂ ਡਰਦੇ ਜਿਸ ਤਰ੍ਹਾਂ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਕੰਮ ਠੱਪ ਕਰ ਰਹੀ ਹੈ, ਉਸ ਤੋਂ ਸਾਫ ਹੈ ਕਿ ਉਨ੍ਹਾਂ ਖ਼ਿਲਾਫ਼  ਦਬਾਅ ਬਣਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ  ਇੱਕ ਘਪਲੇ ਦੀ ਜਾਂਚ ਕਰਨ ਗਏ। ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਲੇਕਿਨ ਸਰਕਾਰ ਨੇ ਭ੍ਰਿਸ਼ਟ ਅਧਿਕਾਰੀਆਂ 'ਤੇ ਕਾਰਵਾਈ ਕਰਨ ਦੀ ਜਗ੍ਹਾ ਉਲਟਾ ਉਨ੍ਹਾਂ ਖ਼ਿਲਾਫ਼ ਮਾਮਲ ਦਰਜ ਕੀਤਾ।
ਮੇਰੇ 'ਤੇ 14 ਮਾਮਲੇ ਦਰਜ ਹਨ Îਇੱਕ ਹੋਰ ਹੋ ਗਿਆ ਤਾਂ ਕੀ ਹੋ ਗਿਆ। ਨਿਆਂਪਾਲਿਕਾ 'ਤੇ ਉਨ੍ਹਾਂ ਪੂਰਾ ਭਰੋਸਾ ਹੈ। ਬਟਾਲਾ ਵਾਲੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ ਹੈ। ਇਸ ਦੀ ਅਗਲੀ ਸੁਣਵਾਈ 12 ਸਤੰਬਰ ਨੂੰ ਹੋਵੇਗੀ।
ਬੈਂਸ ਨੇ ਕਿਹਾ ਕਿ ਲੁਧਿਆਣਾ ਸਿਟੀ ਸੈਂਟਰ ਮਾਮਲੇ ਦੀ ਕਲੋਜ਼ਰ ਰਿਪੋਰਟ ਦੇ ਖ਼ਿਲਾਫ਼ ਸਟੇਅ ਲੈਣ ਲਈ ਹਾਈ ਕੋਰਟ ਵਿਚ ਪਟੀਸ਼ਨ ਪਹਿਲਾਂ ਦਾਇਰ ਕਰ ਚੁੱਕੇ ਹਨ। ਇਸ ਮਾਮਲੇ ਦਾ ਅਦਾਲਤ ਵਿਚ ਟਰਾਇਲ ਕਰਨ ਦੀ ਮੰਗ ਰੱਖ ਚੁੱਕੇ ਹਨ। ਇਸ ਦੀ ਸੁਣਵਾਈ ਵੀ 19 ਸਤੰਬਰ ਨੂੰ ਹੋਵਗੀ। ਚਾਹੇ ਉਨ੍ਹਾਂ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਕਿਉਂ ਨਾ ਜਾਣੇ ਪਵੇ, ਉਹ ਕੋਸ਼ਿਸ਼ ਕਰਨਗੇ।  ਮੁੱਖ ਮੰਤਰੀ ਇਸ ਮਾਮਲੇ ਤੋਂ ਉਨ੍ਹਾਂ ਹਟਾਉਣ ਦੇ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਨ।