image caption:

'ਰਾਮ ਸਿਆ ਕੇ ਲਵ ਕੁਸ਼' ਲੜੀਵਾਰ ਦਾ ਵਿਰੋਧ, ਕਲਰਸ ਚੈਨਲ ਦੇ ਐਮਡੀ, ਲੇਖਕ ਤੇ ਡਾਇਰੈਕਟਰ 'ਤੇ ਕੇਸ ਦਰਜ

ਫਿਰੋਜ਼ਪੁਰ-  ਪੰਜਾਬ ਵਿਚ ਰਾਮ ਸਿਆ ਕੇ ਲਵ ਕੁਸ਼ ਲੜੀਵਾਰ ਦੇ ਪ੍ਰਸਾਰਣ ਦੇ ਵਿਰੋਧ ਵਿਚ ਪੰਜਾਬ ਵਿਚ ਬੰਦ ਕਰਨ ਤੋਂ ਬਾਅਦ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ। ਫਿਰੋਜ਼ਪੁਰ ਵਿਚ ਥਾਣਾ ਸਿਟੀ ਪੁਲਿਸ ਨੇ ਟੀਵੀ ਚੈਨਲ ਦੇ ਐਮਡੀ, ਸੀਰੀਅਲ ਦੇ ਲੇਖਕ ਅਤੇ ਸੀਰੀਅਲ ਦੇ ਡਾਇਰੈਕਟਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਸ਼ਿਆਮ ਲਾਲ ਸੁੰਦਰ ਨਿਵਾਸੀ ਭਾਰਤ ਨਗਰ ਨੇ ਕਿਹਾ ਕਿ ਟੀਵੀ ਚੈਨਲ 'ਤੇ ਇਨ੍ਹਾਂ ਦਿਨਾਂ Îਇਹ ਸੀਰੀਅਲ ਪ੍ਰਸਾਰਤ ਹੋ ਰਿਹਾ ਹੈ। ਇਸ ਵਿਚ ਸੀਰੀਅਲ ਦੇ ਲੇਖਕ ਅਤੇ ਡਾਇਰੈਕਟਰ ਸਿਧਾਰਥ ਤਿਵਾੜੀ ਭਗਵਾਨ ਵਾਲਮੀਕਿ ਦੇ ਚਰਿੱਤਰ ਸਬੰਧੀ ਗਲਤ ਗੱਲਾਂ ਪੇਸ਼ ਕਰ ਰਹੇ ਹਨ। ਅਜਿਹਾ ਕਰਕੇ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਇਸ ਨਾਲ ਵਾਲਮੀਕਿ ਭਾਈਚਾਰੇ ਦੀ ਆਸਥਾ ਨੂੰ ਠੇਸ ਪੁੱਜੀ ਹੈ।ਇੱਕ ਨਿੱਜੀ ਟੀਵੀ ਚੈਨਲ 'ਤੇ ਪ੍ਰਸਾਰਤ ਕੀਤੇ ਜਾ ਰਹੇ ਸੀਰੀਅਲ ਰਾਮ ਸਿਆ ਕੇ ਲਵ ਕੁਸ਼ ਵਿਚ ਭਗਵਾਨ ਵਾਲਮੀਕਿ ਮਹਾਰਾਜ ਦੀ ਜੀਵਨੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿਚ ਵਾਲਮੀਕਿ ਭਾਈਚਾਰੇ ਵਿਚ ਪੰਜਾਬ ਬੰਦ ਰਿਹਾ। ਬੰਦ ਦਾ ਸਭ ਤੋਂ ਜ਼ਿਆਦਾ ਅਸਰ ਜਲੰਧਰ, ਅੰਮ੍ਰਿਤਸਰ ਅਤੇ ਤਰਨਤਾਰਨ ਵਿਚ ਦਿਖਿਆ। ਅੰਮ੍ਰਿਤਸਰ ਵਿਚ ਅੰਦੋਲਨਕਾਰੀਆਂ ਨੇ ਸ਼ਤਾਬਦੀ ਨੂੰ ਰੋਕਿਆ। ਫਿਰੋਜ਼ਪੁਰ ਰੇਲ ਮੰਡਲ ਵਿਚ ਅੰਦੋਲਨ ਦੇ ਚਲਦਿਆਂ ਦਸ ਟਰੇਨਾਂ ਪ੍ਰਭਾਵਤ ਰਹੀਆਂ। ਨਕੋਦਰ ਵਿਚ ਦੁਕਾਂਨ ਬੰਦ ਕਰਾਉਣ  ਦੌਰਾਨ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ।