image caption:

ਨਾਜਾਇਜ਼ ਸਬੰਧਾਂ ਦੇ ਚਲਦਿਆਂ ਝਗੜੇ ਤੋਂ ਬਾਅਦ ਪਤੀ ਨੇ ਪਤਨੀ ਨੂੰ ਗੰਡਾਸੇ ਨਾਲ ਵੱਢਿਆ

ਲੁਧਿਆਣਾ-  ਗਿਆਸਪੁਰਾ ਸਥਿਤ ਅਮਰਦਾਸ ਕਲੌਨੀ ਵਿਚ ਨਾਜਾਇਜ਼ ਸਬੰਧਾਂ ਦੇ ਚਲਦਿਆਂ ਝਗੜੇ ਤੋਂ ਬਅਦ ਪਤੀ ਨੇ ਪਤਨੀ ਨੂੰ ਗੰਡਾਸੇ ਨਾਲ ਵੱਢ ਦਿੱਤਾ। ਵਾਰਦਾਤ ਤੋਂ ਬਾਅਦ ਗੰਭੀਰ ਹਾਲਤ ਵਿਚ ਉਸ ਨੂੰ ਛੱਡ, ਚਾਰ ਸਾਲਾ ਮੁੰਡੇ ਨੂੰ ਲੈ ਕੇ ਮੁਲਜ਼ਮ ਦਰਵਾਜ਼ੇ ਨੂੰ ਬਾਹਰੋਂ ਤਾਲਾ ਲਾ ਕੇ ਫਰਾਰ ਹੋ ਗਿਆ। ਗੁਆਂਢੀਆਂ ਨੂੰ ਇਸ ਦਾ ਤਦ ਪਤਾ ਚਲਿਆ ਜਦ ਦਰਵਾਜ਼ੇ ਦੇ ਥੱਲੇ ਤੋਂ ਖੂਨ ਨਿਕਲ ਕੇ ਬਾਹਰ ਆਇਆ। ਗੁਆਂਢੀਆਂ ਨੇ ਦੇਖਿਆ ਤਾਂ ਤਾਲਾ ਤੋੜ ਕੇ ਅੰਦਰ ਗਏ। ਲੋਕਾਂ ਨੇ ਗੰਭੀਰ ਹਾਲਤ ਵਿਚ 35  ਸਾਲਾ ਊਸ਼ਾ  ਨੂੰ ਹਸਪਤਾਲ ਵਿਚ ਪਹੁੰਚਾਇਆ। ਜਿੱਥੇ ਡਾਕਟਰ ਨੇ ਦੱਸਿਆ ਕਿ ਔਰਤ ਦੇ ਸਰੀਰ 'ਤੇ ਕੁੱਲ 26 ਜ਼ਖਮ ਸਨ। ਪੁਲਿਸ ਮੁਤਾਬਕ ਊਸ਼ਾ ਦਾ ਪਤੀ ਦਲੀਪ ਫੈਕਟਰੀ ਵਿਚ ਕੰਮ ਕਰਦਾ ਹੈ। ਅਕਸਰ ਹੀ ਉਸ ਦੀ ਤੇ ਉਸ ਦੇ ਪਤੀ ਦਾ ਝਗੜਾ ਹੁੰਦਾ ਰਹਿੰਦਾ ਹੈ। ਊਸ਼ਾ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਦੇ ਕਿਸੇ ਨਾਲ ਨਾਜਾਇਜ਼ ਸਬੰਧ ਹਨ। ਜਿਸ ਨੂੰ ਲੈ ਕੇ ਪਤੀ ਪਿਛਲੇ ਚਾਰ ਦਿਨਾਂ ਤੋਂ ਉਸ ਨੂੰ ਕੁੱਟ ਰਿਹਾ ਸੀ। ਸ਼ਨਿੱਚਰਵਾਰ ਨੂੰ ਪਤੀ ਨੇ ਫੇਰ ਉਸ ਨੂੰ ਕੁੱਟਿਆ ਅਤੇ ਗੰਡਾਸੇ ਨਾਲ ਉਸ 'ਤੇ ਕਈ ਵਾਰ ਕੀਤੇ।