image caption:

ਜਾਅਲੀ ਨਿਯੁਕਤੀ ਪੱਤਰ 'ਤੇ ਨੌਕਰੀ ਕਰ ਰਹੇ ਸੀ ਸ਼੍ਰੋਅਦ ਨੇਤਾ ਦੀ ਨੂੰਹ ਤੇ ਜਵਾਈ ਬਰਖਾਸਤ

ਸ੍ਰੀ ਮੁਕਤਸਰ ਸਾਹਿਬ-  ਜਾਅਲੀ ਨਿਯੁਕਤੀ ਪੱਧਰ ਦੇ ਆਧਾਰ 'ਤੇ ਸਿੱਖਿਆ ਵਿਭਾਗ ਵਿਚ ਨੌਕਰੀ ਕਰ ਰਹੀ ਸ਼੍ਰੋਅਦ ਨੇਤਾ ਦੀ ਨੂੰਹ ਗੁਰਦੀਪ ਕੌਰ ਅਤ ਜਵਾਈ ਹਰਪਾਲ ਸਿੰਘ ਨੂੰ ਸਿੱਖਿਆ ਵਿਭਾਗ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਇਹ ਕਾਰਵਾਈ ਵਿਭਾਗ ਨੇ 2018 ਵਿਚ ਕੀਤੀ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀ ਹੈ। ਇਹ ਦੋਵੇਂ ਹੀ ਮਲੋਟ ਹਲਕੇ ਵਿਚ ਤੈਨਾਤ ਸੀ। ਗੁਰਦੀਪ ਕੌਰ ਮਲੋਟ ਮਾਰਕਿਟ ਕਮੇਟੀ ਦੇ  ਸਾਬਕਾ ਚੇਅਰਮੈਨ ਸ਼੍ਰੋਅਦ ਨੇਤਾ ਬਸੰਤ ਸਿੰਘ ਕੰਗ ਦੀ ਨੂੰਹ ਅਤੇ ਹਰਪਾਲ, ਭਤੀਜੀ ਦਾ ਘਰ ਵਾਲਾ ਹੈ।ਪਰਮਜੀਤ ਸਿੰਘ ਨੇ ਅਪ੍ਰੈਲ 2018 ਵਿਚ ਸਿੱਖਿਆ ਵਿਭਾਗ ਦੇ ਕੋਲ ਲਿਖਤੀ ਤੌਰ 'ਤੇ ਸ਼ਿਕਾਇਤ ਕੀਤੀ ਸੀ ਕਿ ਸਰਕਾਰੀ ਸੀਨੀਅਰ ਸੈਕੰਡਰੀ ਮਲੋਟ ਵਿਚ ਹਿਸਾਬ ਪੜ੍ਹਾ ਰਹੇ ਹਰਪਾਲ ਸਿੰਘ ਅਤੇ ਆਲਮਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੰਜਾਬੀ ਪੜ੍ਹਾ ਰਹੀ ਗੁਰਦੀਪ ਕੌਰ ਫਰਜ਼ੀ ਨਿਯੁਕਤੀ ਪੱਧਰ 'ਤੇ ਨੌਕਰੀ ਕਰ ਰਹੇ ਹਨ। ਇਸ ਸ਼ਿਕਾਇਤ ਦੇ ਆਧਾਰ 'ਤੇ ਹੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਪੂਰੇ ਮਾਮਲੇ ਦੀ ਜਾਂਚ ਕਰਵਾਈ।ਜਾਂਚ ਵਿਚ ਪਤਾ ਚਲਿਆ ਕਿ ਇਨ੍ਹਾਂ ਦੇ ਕੋਲ ਵਿਭਾਗ  ਵਲੋਂ ਕਿਸੇ ਤਰ੍ਹਾਂ ਦਾ ਨਿਯੁਕਤੀ ਪੱਤਰ ਨਹੀਂ ਹੈ। ਜ਼ਿਲ੍ਹਾ ਸਿੰਖਿਆ ਅਧਿਕਾਰੀ ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਡਾਇਰੈਕਟਰ ਨੇ ਦੋਵਾਂ ਨੂੰ ਦਸੰਬਰ 2018 ਵਿਚ ਸਸਪੈਂਡ ਕਰਨ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਚ ਹਾਜ਼ਰ ਰਹਿਣ ਦੇ ਆਦੇਸ਼ ਦਿੱਤੇ ਸੀ। ਦੋਵੇਂ ਜਣੇ ਜਾਂਚ ਦੌਰਾਨ ਅਪਣੇ 'ਤੇ ਲੱਗੇ ਦੋਸ਼ਾਂ ਦਾ ਜਵਾਬ ਨਹੀਂ ਦੇ ਸਕੇ। ਹੁਣ ਵਿਭਾਗ ਨੇ ਕਾਰਵਾਈ ਕਰਦੇ ਹੋਏ ਦੋਵੇਂ ਨੂੰ ਡਿਸਮਿਸ ਕਰਨ ਦੇ ਆਦੇਸ਼ ਜਾਰੀ ਕਰ ਦਿੰਤੇ ਹਨ।