image caption:

ਅਭਿਨੇਤਰੀ ਓਰਮਿਲਾ ਮਾਤੋਂਡਕਰ ਨੇ ਕਾਂਗਰਸ ਤੋਂ ਦਿੱਤਾ ਅਸਤੀਫਾ

ਮੁੰਬਈ&mdash ਅਭਿਨੇਤਰੀ ਤੋਂ ਨੇਤਾ ਬਣੀ ਓਰਮਿਲਾ ਮਾਤੋਂਡਕਰ ਨੇ ਕਾਂਗਰਸ ਪਾਰਟੀ ਤੋਂ ਮੰਗਲਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਮੇਰੀ ਗੱਲ ਨੂੰ ਨਹੀਂ ਸੁਣਿਆ ਗਿਆ। ਮੁੰਬਈ ਕਾਂਗਰਸ ਦੀ ਅੰਦਰੂਨੀ ਧੜੇਬਾਜ਼ੀ ਤੋਂ ਨਾਰਾਜ਼ ਓਰਮਿਲਾ ਨੇ ਕਿਹਾ ਕਿ ਮੇਰੀ ਰਾਜਨੀਤਕ ਅਤੇ ਸਮਾਜਿਕ ਹਮਦਰਦੀ ਵੱਡੇ ਟੀਚੇ ਨੂੰ ਹਾਸਲ ਕਰਨ ਲਈ ਹੈ ਪਰ ਮੁੰਬਈ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਕਾਰਨ ਮੈਂ ਅਜਿਹਾ ਨਹੀਂ ਕਰ ਸਕੀ। ਇੱਥੇ ਦੱਸ ਦੇਈਏ ਕਿ ਓਰਮਿਲਾ ਮਾਤੋਂਡਕਰ ਮੁੰਬਈ ਨੌਰਥ ਹਲਕੇ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਓਰਮਿਲਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਜੁਆਇਨ ਕੀਤੀ ਸੀ। 5 ਮਹੀਨੇ ਦੇ ਅੰਦਰ ਹੀ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ। ਓਰਮਿਲਾ ਨੇ ਲੋਕ ਸਭਾ ਚੋਣਾਂ 'ਚ ਆਪਣੀ ਹਾਰ ਦਾ ਲਈ ਕਾਂਗਰਸ ਨੇਤਾਵਾਂ ਨੂੰ ਜ਼ਿੰਮੇਵਾਰ ਦੱਸਿਆ ਸੀ।

ਦਰਅਸਲ ਓਰਮਿਲਾ ਨੇ ਮੁੰਬਈ ਕਾਂਗਰਸ ਦੇ ਉਸ ਵੇਲੇ ਦੇ ਪ੍ਰਧਾਨ ਮਿਲਿੰਦ ਦੇਵੜਾ ਨੂੰ 16 ਮਈ 2019 ਨੂੰ ਇਕ ਗੁਪਤ ਚਿੱਠੀ ਲਿਖੀ ਸੀ। ਜਿਸ 'ਚ ਉਨ੍ਹਾਂ ਨੇ ਆਪਣੀ ਹਾਰ ਲਈ ਸਥਾਨਕ ਨੇਤਾਵਾਂ 'ਤੇ ਉਂਗਲ ਚੁੱਕਦੇ ਹੋਏ ਕਮਜ਼ੋਰ ਰਣਨੀਤੀ, ਵਰਕਰਾਂ ਦੀ ਅਣਦੇਖੀ ਅਤੇ ਫੰਡ ਦੀ ਕਮੀ ਨੂੰ ਜ਼ਿੰਮੇਵਾਰ ਦੱਸਿਆ ਸੀ। ਇਹ ਗੁਪਤ ਚਿੱਠੀ ਲੀਕ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਮੇਰੀ ਇਸ ਚਿੱਠੀ 'ਤੇ ਕਿਸੇ ਨੇ ਚਿੰਤਾ ਜ਼ਾਹਰ ਨਹੀਂ ਕੀਤੀ, ਮੇਰੀ ਗੱਲ ਨੂੰ ਨਹੀਂ ਸੁਣਿਆ ਗਿਆ। ਮੇਰੀ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਨੇ ਕੋਈ ਐਕਸ਼ਨ ਨਹੀਂ ਲਿਆ। ਇਸ ਤੋਂ ਬਾਅਦ ਚਿੱਠੀ 'ਚ ਕੀਤੀ ਗਈ ਗੱਲਬਾਤ ਨੂੰ ਬਹੁਤ ਆਸਾਨੀ ਨਾਲ ਮੀਡੀਆ 'ਚ ਲੀਕ ਕਰ ਦਿੱਤਾ ਗਿਆ। ਬਸ ਇੰਨਾ ਹੀ ਨਹੀਂ ਮੇਰੀ ਚਿੱਠੀ ਵਿਚ ਜਿਨ੍ਹਾਂ ਲੋਕਾਂ ਦੇ ਨਾਂ ਸਨ, ਉਨ੍ਹਾਂ 'ਚੋਂ ਕੁਝ ਨੂੰ ਮੁੰਬਈ ਨੌਰਥ 'ਚ ਕਾਂਗਰਸ ਦੀ ਘਟੀਆ ਪ੍ਰਦਰਸ਼ਨ ਦੇ ਬਾਵਜੂਦ ਨਵੇਂ ਅਹੁਦਿਆਂ ਨਾਲ ਨਵਾਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਓਰਮਿਲਾ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ 7 ਸਤੰਬਰ ਨੂੰ ਹੀ ਅਸਤੀਫੇ ਦੀ ਚਿੱਠੀ ਲਿਖੀ ਸੀ।