image caption:

ਟਰੰਪ ਫਿਰ ਬਣਨਾ ਚਾਹੁੰਦਾ ਭਾਰਤ-ਪਾਕਿ ਦਾ ਵਿਚੋਲਾ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਭਾਰਤ ਤੇ ਪਾਕਿਸਤਾਨ &lsquoਚ ਜੰਮੂ-ਕਸ਼ਮੀਰ ਦੇ ਮਾਮਲੇ &lsquoਚ ਪਿਛਲੇ ਦੋ ਹਫਤਿਆਂ ਤੋਂ ਤਣਾਅ ਘੱਟ ਹੋਇਆ ਹੈ। ਇਸ ਦੇ ਨਾਲ ਹੀ ਟਰੰਪ ਨੇ ਇੱਕ ਵਾਰ ਫੇਰ ਵਿਚੋਲਗੀ ਦੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਜੇਕਰ ਦੋਵੇਂ ਦੱਖਣੀ ਏਸ਼ਿਆਈ ਦੇਸ਼ ਚਾਹੁਣ ਤਾਂ ਅਮਰੀਕਾ ਇਸ ਮਾਮਲੇ &lsquoਚ ਵਿਚੋਲਗੀ ਕਰਨ ਲਈ ਤਿਆਰ ਹੈ। ਟਰੰਪ ਦਾ ਇਹ ਬਿਆਨ ਅਜਿਹੇ ਅਜਿਹੇ ਸਮੇਂ ਆਇਆ ਹੈ ਜਦੋਂ ਦੋ ਹਫਤੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੀ-7 ਸੰਮੇਲਨ &lsquoਚ 26 ਅਗਸਤ ਨੂੰ ਮੁਲਾਕਾਤ ਕੀਤੀ ਸੀ।
ਟਰੰਪ ਨੇ ਕਿਹਾ, &ldquoਤੁਸੀਂ ਜਾਣਦੇ ਹੋ ਕਿ ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ &lsquoਚ ਟਕਰਾਅ ਹੈ। ਮੇਰਾ ਮੰਨਣਾ ਹੈ ਕਿ ਦੋ ਹਫਤੇ ਪਹਿਲਾਂ ਜਿੰਨਾ ਤਣਾਅ ਸੀ, ਉਸ &lsquoਚ ਕਾਫੀ ਕਮੀ ਆਈ ਹੈ।&rdquo ਟਰੰਪ ਨੇ ਅੱਗੇ ਕਿਹਾ, &ldquoਜੇਕਰ ਉਹ ਚਾਹੁਣ ਤਾਂ ਮੈਂ ਉਨ੍ਹਾਂ ਦੀ ਮਦਦ ਲਈ ਤਿਆਰ ਹਾਂ। ਦੋਵਾਂ ਦੇਸ਼ਾਂ ਨੂੰ ਇਹ ਗੱਲ ਪਤਾ ਹੈ। ਉਹ ਜਾਣਦੇ ਹਨ ਕਿ ਉਨ੍ਹਾਂ ਸਾਹਮਣੇ ਇਹ ਪ੍ਰਸਤਾਵ ਹੈ।&rdquo

ਇਸ ਤੋਂ ਪਹਿਲਾਂ ਜੁਲਾਈ &lsquoਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਦੌਰਾਨ ਟਰੰਪ ਨੇ ਪਹਿਲੀ ਵਾਰ ਕਸ਼ਮੀਰ ਦੇ ਮੁੱਦੇ &lsquoਤੇ ਵਿਚੋਲਗੀ ਦੀ ਗੱਲ ਕੀਤੀ ਸੀ। ਇਸ ਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ। ਭਾਰਤ ਸਰਕਾਰ ਨੇ ਬਿਆਨ ਦਿੱਤਾ ਸੀ ਕਿ ਕਸ਼ਮੀਰ ਦੋਪੱਖੀ ਮਾਮਲਾ ਹੈ। ਇਸ ਮਾਮਲੇ &lsquoਚ ਕਿਸੇ ਤੀਜੇ ਪੱਖ ਦੀ ਲੋੜ ਨਹੀਂ ਹੈ।