image caption:

ਜੌੜੇ ਬੱਚਿਆਂ ਨੂੰ ਵੇਚ ਕੇ ਮਾਂ ਨੇ ਕਰੈਡਿਟ ਕਾਰਡ ਦਾ ਬਿਲ ਭਰਿਆ

ਬੀਜਿੰਗ-  ਚੀਨ ਦੇ ਝੇਜਿਆਂਗ ਸੂਬੇ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਕਰੈਡਿਟ ਕਾਰਡ ਦਾ ਬਿਲ ਦੇਣ ਲਈ ਅਪਣੇ ਜੌੜੇ ਬੱਚਿਆਂ ਨੂੰ ਵੇਚ ਦਿੱਤਾ, ਔਰਤ ਦੇ ਕਰੈਡਿਟ ਕਾਰਡ ਦਾ ਬਿਲ ਸਾਢੇ 6 ਲੱਖ ਤੋਂ ਉਪਰ ਸੀ ਜਿਸ ਨੂੰ  ਦੇਣ ਲਈ ਔਰਤ ਨੇ Îਇਹ ਤਰਕੀਬ ਕੱਢੀ ਤੇ ਉਸ ਨੇ ਅਪਣੇ ਜੌੜੇ ਬੱਚਿਆਂ ਨੂੰ ਵੇਚ ਦਿੱਤਾ। ਪੁਲਿਸ ਨੇ ਔਰਤ ਨੂੰ ਕਾਬੂ ਕਰ ਲਿਆ।
ਰਿਪੋਰਟ ਮੁਤਾਬਕ ਸਿਕਸੀ ਸਹਿਰ ਵਿਚ ਰਹਿਣ ਵਾਲੀ  20 ਸਾਲਾ ਔਰਤ ਨੇ ਅਪਣੇ ਸ਼ੌਕ ਪੂਰੇ ਕਰਨ ਲਈ ਕਰੈਡਿਟ ਕਾਰਡ ਨਾਲ ਨਵਾਂ ਫੋਨ ਖਰੀਦਿਆ ਸੀ। ਜਿਸ ਦਾ ਬਿਲ ਕਰੀਬ 6 ਲੱਖ 56 ਹਜ਼ਾਰ ਰੁਪਏ ਹੋ ਗਿਆ ਸੀ। ਬਿਲ ਨਾ ਭਰਨ ਕਰਕੇ ਔਰਤ ਨੇ ਅਪਣੇ ਬੱਚਿਆਂ ਨੂੰ ਦੋ ਅਲੱਗ ਅਲੱਗ ਪਰਿਵਾਰਾਂ ਨੂੰ ਵੇਚ ਦਿੱਤਾ। ਬੱਚੇ ਖਰੀਦਣ ਵਾਲੇ ਲੋਕ ਔਰਤ ਕੋਲੋਂ ਕਰੀਬ 700 ਕਿਲੋਮੀਟਰ ਦੂਰ ਰਹਿੰਦੇ ਹਨ।  ਸਥਾਨਕ ਪੁਲਿਸ ਨੇ ਇਸ ਮਾਮਲੇ ਦਾ ਖੁਲਾਸਾ ਕੀਤਾ।
ਔਰਤ ਨੇ ਦੋ ਹਫ਼ਤੇ ਪਹਿਲਾਂ ਹੀ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਸੀ। ਪੁਲਿਸ ਨੇ ਬੱਚਿਆਂ ਨੂੰ ਬਰਾਮਦ ਕਰ ਲਿਆ। ਔਰਤ ਅਤੇ ਉਸ ਦੇ ਪਾਰਟਨਰ ਨੂੰ ਪੁਲਿਸ ਨੇ ਕਾਬੂ ਕਰ ਲਿਆ।  ਘੱਟ ਉਮਰ ਵਿਚ ਮਾਂ ਬਣਨ ਕਾਰਨ ਉਹ ਅਪਣੇ ਮਾਪਿਆਂ ਤੋਂ ਮਦਦ ਨਹੀਂ ਲੈਣਾ ਚਾਹੁੰਦੀ ਸੀ ਅਤੇ ਨਾ ਹੀ ਅਪਣੇ ਪਾਰਟਨਰ ਕੋਲੋਂ ਮਦਦ ਮੰਗ ਸਕਦੀ ਸੀ ਕਿਉਂਕਿ ਉਹ ਪਹਿਲਾਂ ਤੋਂ ਹੀ ਜੂਆ ਖੇਡਣ ਕਰਕੇ ਕਰਜ਼ੇ ਵਿਚ ਡੁੱਬਿਆ ਹੋਇਆ ਸੀ।