image caption:

ਕਰਬਲਾ ਵਿਚ ਜਲੂਸ ਦੌਰਾਨ ਮਚੀ ਭਗਦੜ, 31 ਲੋਕਾਂ ਦੀ ਮੌਤ

ਕਰਬਲਾ-  ਇਰਾਕ ਵਿਚ ਸ਼ਿਆ ਮੁਸਲਮਾਨਾਂ ਦੇ ਧਾਰਮਿਕ ਸਥਾਨ ਕਰਬਲਾ ਵਿਚ ਜਲੂਸ ਦੌਰਾਨ ਮੰਗਲਵਾਰ ਨੂੰ ਭਗਦੜ ਦੀ ਘਟਨਾ ਵਿਚ 31 ਲੋਕਾਂ ਦੀ ਮੌਤ ਹੋ ਗਈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਸੈਲ ਅਲ ਬਦਰ ਨੇ ਦੱਸਿਆ ਕਿ ਰਾਜਧਾਨੀ ਬਗਦਾਦ ਤੋਂ 100 ਕਿਲੋਮੀਟਰ ਦੱਖਣ ਸਥਿਤ ਕਰਬਲਾ ਵਿਚ ਹੋਏ ਹਾਦਸੇ ਵਿਚ 75 ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।
ਮੰਤਰਾਲੇ ਦੇ ਬੁਲਾਰੇ ਅਲਬਦਰ ਨੇ ਕਿਹਾ ਕਿ ਰਾਜਧਾਨੀ ਬਗਦਾਦ ਤੋਂ 100 ਕਿਲੋਮੀਟਰ ਦੱਖਣ 'ਚ ਸਥਿਤ ਕਰਬਾ ਵਿਚ ਹੋਏ ਹਾਦਸੇ ਵਿਚ 100 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿਚੋਂ ਦਸ ਦੀ ਹਾਲਤ ਗੰਭੀਰ ਹੈ। ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਹਾਲ ਦੇ ਸਾਲਾਂ ਵਿਚ ਅਸ਼ੂਰਾ ਦੇ ਮੌਕੇ 'ਤੇ ਭਗਦੜ ਦੀ ਇਹ ਸਭ ਤੋਂ ਵੱਡੀ ਘਟਨਾ ਹੈ। ਅਸ਼ੂਰਾ ਪੈਗੰਬਰ ਮੁਹੰਮਦ ਸਾਹਬ ਦੇ ਨਵਾਸੇ ਹੁਸੈਨ ਦੀ ਕਰਬਲਾ ਵਿਚ ਸ਼ਹਾਦਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਅਤੇ ਪੂਰੀ ਦੁਨੀਆ ਤੋਂ ਸ਼ਿਆ ਮਤਾਵਲੰਬੀ ਕਬਰਲਾ ਆਉਂਦੇ ਹਨ। ਦੱਸਣਯੋਗ ਹੈ ਕਿ 2005 ਵਿਚ ਬਗਦਾਦ ਸਥਿਤ ਇਮਾਮ ਖਾਦਿਮ ਦੀ ਦਰਗਾਹ 'ਤੇ ਭੀੜ ਵਿਚ ਆਤਮਘਾਤੀ ਹਮਲਾ ਹੋਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਮਚੀ ਭਗਦੜ ਵਿਚ 965 ਲੋਕਾਂ ਦੀ ਮੌਤ ਹੋ ਗਈ ਸੀ।