image caption:

ਤੀਜਾ ਵਿਆਹ ਕਰਨ ਜਾ ਰਹੇ ਪਤੀ ਦੀ ਪਤਨੀਆਂ ਵਲੋਂ ਛਿੱਤਰ ਪਰੇਡ

ਚੱਪਲਾਂ ਨਾਲ ਦੋਵੇਂ ਘਰ ਵਾਲੀਆਂ ਨੇ ਕੀਤਾ ਕੁਟਾਪਾ
ਤਮਿਲਨਾਡੂ, -  ਤਮਿਲਨਾਡੂ ਵਿਚ ਅਜਿਹੀ ਘਟਨਾ ਵਾਪਰੀ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। 24 ਸਾਲਾ ਨੌਜਵਾਨ ਨੂੰ ਉਸ ਦੀ ਦੋ ਪਤਨੀਆਂ ਨੇ ਲੋਕਾਂ ਦੇ ਵਿਚ ਰੱਜ ਕੇ ਕੁਟਾਪਾ ਚਾੜ੍ਹਿਆ। ਜਦ ਦੋਵੇਂ ਪਤਨੀਆਂ ਨੂੰ ਪਤਾ ਚਲਿਆ ਕਿ ਉਹ ਤੀਜਾ ਵਿਆਹ ਕਰਨ ਦੀ ਤਾਕ ਵਿਚ ਹੈ ਤਾਂ ਉਨ੍ਹਾਂ ਨੇ ਚੱਪਲਾਂ ਨਾਲ ਸਾਰਿਆਂ ਦੇ ਸਾਹਮਣੇ ਕੁਟਾਪਾ ਚਾੜ੍ਹਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਪ੍ਰਾਈਵੇਟ ਕੰਪਨੀ ਵਿਚ ਕੰਮ ਕਰਨ ਵਾਲੇ ਅਰਵਿੰਦ ਦਿਨੇਸ਼ ਨੇ 2016 ਵਿਚ ਪ੍ਰਿਅਦਰਸ਼ਨੀ ਨਾਲ ਵਿਆਹ ਕੀਤਾ। ਵਿਆਹ ਤੋਂ ਬਾਅਦ ਉਹ ਪ੍ਰਿਅਦਰਸ਼ਨੀ ਦੇ ਨਾਲ ਚੰਗਾ ਸਲੂਕ ਨਹੀਂ ਕਰਦਾ ਸੀ। ਜਦ ਪ੍ਰਿਯਦਰਸ਼ਨੀ ਨੇ ਦਿਨੇਸ਼ ਦੇ ਮਾਤਾ ਪਿਤਾ ਨੂੰ ਇਸ ਗੱਲ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਵੀ ਇਸ ਗੱਲ ਨੂੰ ਅਣਸੁਣਿਆ ਕਰ ਦਿੱਤਾ। ਜਿਸ ਤੋਂ ਬਾਅਦ ਪਤਨੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਅਤੇ ਅਪਣੇ ਮਾਪਿਆਂ ਕੋਲ ਚਲੀ ਗਈ, ਪਹਿਲੀ ਪਹਿਲੀ ਪਤਨੀ ਦੇ ਜਾਣ ਤੋਂ ਬਾਅਦ ਦਿਨੇਸ਼ ਨੇ ਦੂਜਾ ਵਿਆਹ  ਕਰਨ ਬਾਰੇ ਸੋਚਿਆ।
ਪਹਿਲਾਂ ਹੋਏ ਵਿਆਹ ਨੂੰ ਲੁਕਾ ਕੇ ਦਿਨੇਸ਼ ਨੇ ਅਪ੍ਰੈਲ 2019 ਵਿਚ ਅਨੁਪ੍ਰਿਆ ਨਾਲ ਵਿਆਹ ਕੀਤਾ। ਜੋ ਤਲਾਕਸ਼ੁਦਾ ਸੀ ਅਤੇ ਉਸ ਦਾ ਦੋ ਸਾਲ ਦਾ ਬੇਟਾ ਸੀ। ਕੁਝ ਮਹੀਨੇ ਬਾਅਦ ਉਸ ਨੇ ਅਨੁਪ੍ਰਿਆ ਦੇ ਨਾਲ ਵੀ ਉਸ ਤਰ੍ਹਾਂ ਦਾ ਹੀ ਸਲੂਕ ਕੀਤਾ। ਇਸ ਤੋਂ ਤੰਗ ਆ ਕੇ ਉਹ ਵੀ ਮਾਪਿਆਂ ਦੇ ਘਰ ਚਲੀ ਗਈ। ਦੂਜੀ ਪਤਨੀ ਦੇ ਚਲੇ ਜਾਣ ਤੋ ਬਾਅਦ ਦਿਨੇਸ਼ ਤੀਜਾ ਵਿਆਹ ਕਰਨ ਦੀ ਤਾਕ ਵਿਚ ਸੀ।
ਜਦ ਪਹਿਲੀ ਤੇ ਦੂਜੀ ਪਤਨੀ ਨੂੰ ਦਿਨੇਸ਼ ਦੇ ਤੀਜਾ ਵਿਆਹ ਕਰਨ ਬਾਰੇ ਪਤਾ ਚਲਿਆ ਤਾਂ ਉਹ ਦੋਵੇਂ ਦਿਨੇਸ਼ ਦੀ ਕੰਪਨੀ ਵਿਚ ਚਲੀ ਗਈ, ਜਿੱਥੇ ਉਹ ਕੰਮ ਕਰਦਾ ਸੀ, ਉਸ ਨੂੰ ਬਾਹਰ ਬੁਲਾਇਆ ਲੇਕਿਨ ਕੰਪਨੀ ਨੇ ਦਿਨੇਸ਼ ਨੂੰ ਬਾਹਰ ਨਹੀਂ ਭੇਜਿਆ।
ਦੋਵੇਂ ਪਤਨੀਆਂ ਦਫ਼ਤਰ ਦੇ ਗੇਟ ਬਾਰ ਬੈਠ ਗਈਆਂ। ਜਿਸ ਤੋਂ ਬਾਅਦ ਪੁਲਿਸ ਉਥੇ ਪਹੁੰਚ ਗਈ।  ਪੁਲਿਸ ਨੇ ਦਿਨੇਸ਼ ਤੇ ਦੋਵੇਂ ਪਤਨੀਆਂ ਨੂੰ ਥਾਣੇ ਆਉਣ ਲਈ ਕਿਹਾ। ਲੇਕਿਨ ਜਦ ਦਿਨੇਸ਼ ਕੰਪਨੀ ਦੇ ਗੇਟ ਦੇ ਬਾਹਰ ਨਿਕਲਿਆ ਤਾਂ ਉਸ ਦੀ ਦੋਵੇਂ ਪਤਨੀਆਂ ਨੇ ਚੱਪਲਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਪਤਨੀਆਂ ਨੇ ਧੋਖਾ ਦੇਣ ਅਤੇ ਤੀਜਾ ਵਿਆਹ ਕਰਨ ਦੇ ਲਈ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।