image caption:

ਸ਼ਾਹਰੁਖ ਖਾਨ ਨੇ ਕੀਤਾ ਗਣਪਤੀ ਬੱਪਾ ਦਾ ਵਿਸਰਜਨ

 ਬਾਲੀਵੁੱਡ ਇੰਡਸਟਰੀ ਦੇ ਸਟਾਰਸ ਨੇ ਕਾਫੀ  ਧੂਮ ਧਾਮ ਨਾਲ ਗਣਪਤੀ ਵਿਸਰਜਨ ਕੀਤਾ । ਇਸ ਮੌਕੇ &lsquoਤੇ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਨੇ ਗਣਪਤੀ ਬੱਪਾ ਦਾ ਵਿਸਰਜਨ ਕੀਤਾ ਅਤੇ ਇਸ ਦੇ ਨਾਲ ਹੀ ਤਸਵੀਰਾਂ ਵੀ ਸ਼ੇਅਰ ਕੀਤੀਆਂ । ਤਸਵੀਰਾਂ &lsquoਚ ਉਹਨਾਂ  ਦਾ ਪੂਰਾ ਪਰਿਵਾਰ ਭਗਵਾਨ ਗਣੇਸ਼ ਦੀ ਪੂਜਾ ਕਰਦਾ ਹੋਇਆ ਨਜ਼ਰ ਆਇਆ । ਅਦਾਕਾਰ ਸ਼ਾਹਰੁਖ ਖਾਨ ਨੇ ਕੈਪਸ਼ਨ &lsquoਚ ਲਿਖਿਆ -&rdquoਪੂਜਾ ਹੋ ਗਈ ,ਵਿਸਰਜਨ ਵੀ ਹੋ ਗਿਆ । &lsquoਗਣਪਤੀ ਬੱਪਾ ਮੋਰੀਆਂ&rsquo , ਮੈਂ ਕਾਮਨਾ ਕਰਦਾ ਹਾਂ ਕਿ  ਸਾਰੀਆਂ ਦੇ ਘਰ &ndash ਪਰਿਵਾਰਾਂ &lsquoਚ ਦੁਨੀਆਭਰ ਦੀ ਖੁਸ਼ੀਆਂ ਆਉਣ ।

ਦੱਸ ਦੇਈਏ ਕਿ ਸ਼ਾਹਰੁਖ ਖਾਨ ਹਮੇਸ਼ਾ ਤੋਂ ਹੀ ਹਰ ਇਕ ਧਰਮ ਦਾ ਸਨਮਾਨ ਕਰਦੇ ਆ ਰਹੇ ਹਨ । ਚਾਹੇ ਉਹ ਈਦ ਹੋਵੇ ਜਾਂ ਦੀਵਾਲੀ , ਹਰ ਇਕ ਤਿਉਹਾਰ ਕਾਫੀ ਧੂਮ ਧਾਮ ਨਾਲ ਮਨਾਉਣਾ ਪਸੰਦ ਕਰਦੇ ਹਨ । ਪਰਿਵਾਰ ਵਾਲਿਆਂ ਦੇ ਨਾਲ ਸ਼ਾਹਰੁਖ ਖਾਨ ਦੀ ਖਾਸ ਬਾਊਂਡਿੰਗ ਹਮੇਸ਼ਾ ਹੀ ਵੇਖਣ ਨੂੰ ਮਿਲਦੀ ਹੈ ।

ਸ਼ੇਅਰ ਕੀਤੀਆਂ ਤਸਵੀਰਾਂ &lsquoਚ ਇਬਰਾਹਿਮ ਖਾਨ ਪੂਜਾ ਕਰਦੇ ਹੌਏ ਨਜ਼ਰ ਆ ਰਹੇ ਹਨ । ਹਰ ਸਾਲ ਸ਼ਾਹਰੁਖ ਖਾਨ ਇਸ ਪਰਮਪਰਾ ਨੂੰ ਨਿਭਾਉਂਦੇ ਹੈ । ਫੈਨਜ਼ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉੰਨਾ ਨੂੰ ਟ੍ਰੋਲ ਕਰ ਰਹੇ ਹੈ ।

ਮੁਸਲਿਮ ਹੋਣ ਤੋਂ ਬਾਅਦ ਵੀ ਬੱਪਾ ਦੀ ਪੂਜਾ ਕਰਨ &lsquoਤੇ ਇਕ ਫੈਨ ਸ਼ਾਹਰੁਖ ਖਾਨ ਤੋਂ ਖ਼ਫ਼ਾ ਨਜ਼ਰ ਆ ਰਿਹਾ ਹੈ ।ਇਸਦੇ ਨਾਲ ਹੀ ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਇਸ ਸਮੇਂ ਫ਼ਿਲਮਾਂ ਤੋਂ ਬਹੁਤ ਦੂਰ ਚੱਲ ਰਹੇ ਹਨ ।

ਸਾਲ 2018 &lsquoਚ ਆਈ ਉਹਨਾਂ ਦੀ ਪਿਛਲੀ ਫਿਲਮ &lsquoਜ਼ੀਰੋ&rsquo ਨੂੰ ਫੈਨਜ਼ ਦਾ ਵਧੀਆ ਰਿਸਪੌਂਸ ਨਹੀਂ ਮਿਲਿਆ ਸੀ । ਦੱਸ ਦੇਈਏ ਕਿ ਇਕ ਸੂਤਰਾਂ ਮੁਤਾਬਿਕ ਇਕ ਗੱਲ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਸ਼ਾਹਰੁਖ ਖਾਨ ਦਾ ਪੂਰਾ ਧਿਆਨ ਡਿਜਿਟਲ ਮੀਡੀਆ ਦੀ ਤਰਫ ਹੈ ਅਤੇ ਉਹ ਵੈੱਬ ਸੀਰੀਜ਼ &lsquoਤੇ ਕਮ ਕਰ ਰਹੇ ਹੈ ।