image caption:

ਸਲਮਾਨ ਨੇ ਨਹੀਂ ਦਿੱਤਾ ਸੀ ਰਾਨੂੰ ਮੰਡਲ ਨੂੰ 55 ਲੱਖ ਦਾ ਘਰ, ਸੱਚ ਆਇਆ ਸਾਹਮਣੇ

 ਕੁਝ ਦਿਨਾਂ  ਪਹਿਲਾ ਇਕ ਖ਼ਬਰ ਸਾਹਮਣੇ ਆਈ ਸੀ ਕਿ  ਰਾਨੂੰ ਮੰਡਲ ਨੂੰ ਸੁਪਰਸਟਾਰ ਸਲਮਾਨ ਖਾਨ ਨੇ ਤੋਹਫੇ &lsquoਚ 55 ਲੱਖ ਰੁਪਏ ਦਾ ਘਰ ਲੈ ਕੇ ਦਿੱਤਾ ਸੀ । ਇਸ ਗੱਲ ਦੀ ਚਰਚਾ ਹਰ ਤਰਫ਼ ਹੋਈ ਸੀ । ਇਸ ਗੱਲ ਦੇ ਵਲੋਂ ਨਾ ਹੀ ਕਦੇ ਅਦਾਕਾਰ ਸਲਮਾਨ ਖਾਨ ਵਲੋਂ ਕੋਈ ਜਿਕਰ ਕੀਤਾ ਗਿਆ &lsquoਤੇ ਨਾ ਹੀ ਰਾਣੋ ਮੰਡਲ ਵਲੋਂ । ਇਸਦੇ ਨਾਲ ਹੀ  ਰਾਨੂੰ ਮੰਡਲ ਨੇ ਇਸ ਝੂਠੀ ਖ਼ਬਰ &lsquoਤੇ ਆਪਣੀ ਚੁੱਪੀ ਨੂੰ ਤੋੜ ਦਿੱਤਾ ਹੈ ।  ਰਾਨੂੰ ਮੰਡਲ ਨੇ ਇਸ ਗੱਲ ਦਾ ਖੁਲਾਸਾ ਇਕ ਇੰਟਰਵਿਊ &lsquoਚ ਕੀਤਾ ।

ਰਾਨੂੰ ਮੰਡਲ ਨੇ ਮੀਡੀਆ  ਨੂੰ ਦਿਤੇ ਇੰਟਰਵਿਊ &lsquoਚ ਸਲਮਾਨ ਦੇ ਘਰ ਦੇਣ ਵਾਲੀ ਵਾਇਰਲ ਖ਼ਬਰ ਦਾ ਸੱਚ ਦੱਸਿਆ ।  ਰਾਨੂੰ ਮੰਡਲ ਨੇ ਕਿਹਾ -&rdquoਜੀ ਨਹੀਂ ,ਅਗਰ ਉਹ ਮੈਨੂੰ ਘਰ ਦਿੰਦੇ ਤਾਂ ਸਾਰੀਆਂ ਸਾਹਮਣੇ ਮੈਨੂੰ ਪੇਸ਼ ਕਰਦੇ । ਇਹ ਬੋਲਦੇ ਕਿ ਹਾਂ ਮੈ  ਰਾਨੂੰ ਮੰਡਲ ਜੀ  ਨੂੰ ਘਰ ਲੈ ਕੇ ਦਿੱਤਾ ਹੈ । ਇਹ ਖ਼ਬਰ ਸੁਣਨ &lsquoਚ ਆਈ ਸੀ ਕਿ ਸਲਮਾਨ ਆਪਣੀ ਫਿਲਮ &lsquoਦਬੰਗ 2 &lsquo ਵਿੱਚ  ਰਾਨੂੰ ਮੰਡਲ ਨੂੰ ਗਾਣਾ ਗਾਉਣ ਦਾ ਮੌਕਾ ਵੀ ਦਿੱਤਾ ।  ਰਾਨੂੰ ਮੰਡਲ ਦਾ ਗਾਣਾ ਸੋਸ਼ਲ ਮੀਡੀਆ  &lsquoਤੇ ਸ਼ੇਅਰ ਕਰਨ ਵਾਲੇ ਵਿਅਕਤੀ ਉਹਨਾਂ ਦੇ ਮੈਨੇਜਰ ਬਣ ਚੁਕੇ ਅਤਿੰਦਰ ਨੇ ਇਸ ਗੱਲ ਨੂੰ ਨਕਾਰ ਦਿੱਤਾ ਸੀ । ਮੀਡੀਆ ਨਾਲ ਗੱਲ ਕਰਦੇ ਹੋਏ ਅਤਿੰਦਰ ਨੇ ਕਿਹਾ ਕਿ -&rdquoਇਹ ਸਭ ਝੂਠੀਆਂ ਖਬਰਾਂ ਹਨ ।

ਮੈਨੂੰ ਇਸ ਤਰ੍ਹਾਂ ਦੀ ਅਫ਼ਵਾਵਾਂ ਤੋਂ ਕਾਫੀ ਫੋਨ ਵੀ ਆਏ ਹਨ  । ਨਾ ਹੀ ਸਲਮਾਨ ਖਾਨ &lsquoਨੇ  ਰਾਨੂੰ ਮੰਡਲ ਨੂੰ ਕੋਈ ਘਰ ਲੈ ਕੇ ਦਿੱਤਾ ਹੈ &lsquoਤੇ ਨਾ ਹੀ ਉਹਨਾਂ ਨੂੰ ਕੋਈ ਆਫ਼ਰ ਮਿਲਿਆ ਹੈ । ਇਸਦੇ ਨਾਲ ਹੀ ਦੱਸ ਦੇਈਏ ਕਿ ਰਾਣਾਘਟ ਸਥਾਨੀਆਂ ਪ੍ਰਸ਼ਾਸ਼ਨ ਨੇ  ਰਾਨੂੰ ਮੰਡਲ ਨੂੰ ਘਰ ਲੈ ਕੇ ਦਿੱਤਾ ਹੈ ।ਇਸੇ ਪਹਿਲੇ ਸੋਸ਼ਲ ਮੀਡੀਆ &lsquoਤੇ ਸਲਮਾਨ ਖਾਨ ਦੇ ਰੋਣ ਦੀ ਵੀਡੀਓ ਵਾਇਰਲ ਹੋਈ ਸੀ ।

ਸਲਮਾਨ ਦੀ ਵਾਇਰਲ ਵੀਡੀਓ ਨੂੰ ਦੇਖ ਫੈਨਜ਼ ਨੇ ਕਿਹਾ ਕਿ ਸਲਮਾਨ  ਰਾਨੂੰ  ਮੰਡਲ ਦਾ ਗਾਣਾ ਸੁਣ ਰੋ  ਪਏ ਸੀ । ਤੁਹਾਨੂੰ ਦੱਸ ਦੇਈਏ ਕਿ ਵੀਡੀਓ ਨੂੰ ਧਿਆਨ ਨਾਲ ਵੇਖਣ ਤੋਂ ਬਾਅਦ ਪਤਾ ਲਗਿਆ ਕਿ ਇਹ ਵੀਡੀਓ ਅਸਲੀ ਨਹੀਂ ਹੈ । ਇਸ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ ।