image caption:

ਕੇ.ਐੱਲ. ਰਾਹੁਲ ਨੂੰ ਮਿਲ ਸਕਦੀ ਹੈ KXIP ਦੀ ਕਪਤਾਨੀ

 IPL ਦੀ ਫ੍ਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ । ਹਾਲ ਹੀ ਵਿੱਚ ਭਾਰਤੀ ਕ੍ਰਿਕਟ ਟੈਸਟ ਟੀਮ ਤੋਂ ਬਾਹਰ ਹੋਏ ਕੇ.ਐੱਲ. ਰਾਹੁਲ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਹੈ । ਕੇ.ਐੱਲ ਰਾਹੁਲ ਨੂੰ ਕਿੰਗਜ਼ ਇਲੈਵਨ ਪੰਜਾਬ ਦੀ ਕਮਾਨ ਸੌਂਪੀ ਜਾ ਸਕਦੀ ਹੈ । ਦੱਸਿਆ ਜਾ ਰਿਹਾ ਹੈ ਕਿ ਪ੍ਰਿਟੀ ਜ਼ਿੰਟਾ ਨੇ ਕਿੰਗਜ਼ ਇਲੈਵਨ ਪੰਜਾਬ ਮੌਜੂਦਾ ਕਪਤਾਨ ਰਵੀਚੰਦਰਨ ਅਸ਼ਵਿਨ ਨੂੰ ਰਿਲੀਜ਼ ਕਰਨ ਦਾ ਪੂਰਾ ਮਨ ਬਣਾ ਚੁੱਕੀ ਹੈ । ਅਜਿਹੇ ਵਿੱਚ  IPL 2020 ਵਿੱਚ KXIP ਟੀਮ ਦੀ ਕਮਾਨ ਕੇ.ਐੱਲ. ਰਾਹੁਲ ਨੂੰ ਸੌਂਪੀ ਜਾ ਸਕਦੀ ਹੈ ।

ਦੱਸ ਦੇਈਏ ਕਿ ਸਾਲ 2014 ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਸੀ । ਉਸ ਸਮੇਂ ਪੰਜਾਬ ਦੀ ਟੀਮ ਨੂੰ ਟੂਰਨਾਮੈਂਟ ਦੇ ਫਾਈਨਲ ਵਿੱਚ ਕੋਲਕਾਤਾ ਨਾਈਟਰਾਈਡਰਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਇਸ ਤੋਂ ਬਾਅਦ ਪੰਜਾਬ ਦੀ ਟੀਮ ਕਦੀ ਵੀ IPL ਦੇ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਸਕੀ । ਸਾਲ 2018 ਅਤੇ 2019 ਵਿੱਚ ਪੰਜਾਬ ਦੀ ਟੀਮ ਦੀ ਕਮਾਨ ਰਵੀਚੰਦਰਨ ਅਸ਼ਵਿਨ ਨੇ ਸੰਭਾਲੀ ਸੀ, ਪਰ ਉਹ ਵੀ ਟੀਮ ਦੀ ਪਲੇਆਫ ਦੀ ਰੁਕਾਵਟ ਪਾਰ ਨਾ ਕਰ ਸਕੇ ।

ਹਜਿਸ ਕਾਰਨ ਹੁਣ ਟੀਮ ਉਨ੍ਹਾਂ ਨੂੰ ਰਿਲੀਜ਼ ਕਰ ਸਕਦੀ ਹੈ । ਇਸ ਤੋਂ ਇਲਾਵਾ ਪੰਜਾਬ ਦੀ ਟੀਮ ਮੋਇਸਿਸ ਹੇਨਰਿਕਸ, ਵਰੁਣ ਚਕਰਵਰਤੀ ਅਤੇ ਪ੍ਰਭਸਿਮਰਨ ਸਿੰਘ ਨੂੰ ਰਿਲੀਜ਼ ਕਰ ਸਕਦੀ ਹੈ । ਜ਼ਿਕਰਯੋਗ ਹੈ ਕਿ ਹੇਨਰਿਕਸ ਨੂੰ KXIP ਨੇ ਸਾਲ 2019 ਵਿੱਚ ਖਰੀਦਿਆ ਸੀ ।

ਹਾਲਾਂਕਿ ਸੱਟ ਕਾਰਨ ਉਹ ਪਿਛਲੇ ਸੀਜ਼ਨ ਵਿੱਚ ਇਕ ਵੀ ਮੈਚ ਨਹੀਂ ਖੇਡ ਸਕੇ ਸਨ । ਉਨ੍ਹਾਂ ਦੀਆਂ ਸੱਟਾਂ ਤੋਂ ਪਰੇਸ਼ਾਨ ਹੋ ਕੇ ਪੰਜਾਬ ਦੀ ਟੀਮ ਉਨ੍ਹਾਂ ਨੂੰ ਰਿਲੀਜ਼ ਕਰਨ ਦੇ ਬਾਰੇ ਵਿਚਾਰ ਕਰ ਰਹੀ ਹੈ । ਪੰਜਾਬ ਨੇ ਉਨ੍ਹਾਂ ਨੂੰ ਸਭ ਤੋਂ ਜਿਆਦਾ 8.4 ਕਰੋੜ ਰੁਪਏ ਦੀ ਕੀਮਤ ਵਿੱਚ ਖਰੀਦਿਆ ਸੀ ।

ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਸਾਲ 2019 ਦੀ ਨਿਲਾਮੀ ਦੌਰਾਨ ਲਾਈਮਲਾਈਟ ਵਿੱਚ ਆਏ ਸਨ । ਪ੍ਰਭਸਿਮਰਨ ਨੂੰ ਪੰਜਾਬ ਨੇ ਬਹੁਤ ਜ਼ਿਆਦਾ ਕੀਮਤ 4.8 ਕਰੋੜ ਰੁਪਏ ਵਿੱਚ ਖਰੀਦਿਆ ਸੀ । ਹਾਲਾਂਕਿ, ਉਹ ਵੀ IPL 2019 ਵਿੱਚ ਸਿਰਫ ਇਕ ਹੀ ਮੈਚ ਖੇਡ ਸਕੇ ਸਨ