image caption:

ਭਾਰਤੀ ਮੂਲ ਦੇ ਬ੍ਰਿਟਿਸ਼ ਕ੍ਰਿਕਟਰ ਪਨੇਸਰ ਸਿਆਸੀ ਪਾਰੀ ਖੇਡਣ ਲੱਗੇ

ਲੰਡਨ- ਇੰਗਲੈਂਡ ਦੇ ਸਾਬਕਾ ਸਪਿੰਨਰ ਮੋਂਟੀ ਪਨੇਸਰ ਨੇ ਆਪਣੇ ਕ੍ਰਿਕਟ ਕਰੀਅਰ ਤੋਂ ਬਾਅਦ ਰਾਜਨੀਤੀ ਵਿੱਚ ਜਾਣ ਦੀ ਇੱਛਾ ਜਤਾਈ ਹੈ, ਜਿੱਥੇ ਉਹ ਲੰਡਨ ਦੇ ਮੇਅਰ ਬਣਨਾ ਚਾਹੁੰਦੇ ਹਨ।
37 ਸਾਲ ਦਾ ਇਹ ਸਾਬਕਾ ਖਿਡਾਰੀ ਲੇਖਕ ਬਣ ਗਿਆ ਹੈ। ਉਸ ਨੇ ਆਪਣੀ ਕਿਤਾਬ &lsquoਦਿ ਫੁਲ ਮੌਂਟੀ&rsquo ਦੀ ਕਾਪੀ ਵਿਸ਼ਵ ਕੱਪ ਮੌਕੇ ਭਾਰਤੀ ਖਿਡਾਰੀਆਂ ਨੂੰ ਦਿੱਤੀ ਸੀ। ਪਨੇਸਰ ਨੇ ਭਾਰਤੀ ਪੱਤਰਕਾਰ ਐਸੋਸੀਏਸ਼ਨ (ਆਈ ਜੇ ਏ) ਵੱਲੋਂ ਕਰਵਾਏ ਸਮਾਗਮ ਵਿੱਚ ਇਥੇ ਕਿਹਾ, ਰਾਜਨੀਤੀ ਵਿੱਚ ਮੇਰੀ ਰੁਚੀ ਹੈ, ਮੈਂ ਲੰਡਨ ਦਾ ਮੇਅਰ ਬਣਨਾ ਚਾਹੁੰਦਾ ਹਾਂ, ਮੈਂ ਲੰਡਨ ਦੇ ਬਾਰੇ ਸਭ ਕੁਝ ਜਾਣਦਾ ਹਾਂ। ਇਸ ਲਈ ਜਦੋਂ ਸਾਦਿਕ ਖਾਨ ਦਾ ਮੇਅਰ ਦੇ ਤੌਰ 'ਤੇ ਕਾਰਜਕਾਲ ਖਤਮ ਹੋਵੇਗਾ ਤਾਂ ਮੈਨੂੰ ਇਸ ਦੀ ਜ਼ਿੰਮਵਾਰੀ ਮਿਲ ਸਕਦੀ ਹੈ। ਉਸ ਨੇ ਭਾਰਤ ਨੂੰ ਕ੍ਰਿਕਟ ਦੀ ਮਹਾਸ਼ਕਤੀ ਦੱਸ ਕੇ ਕਿਹਾ ਕਿ ਭਾਰਤੀ ਪ੍ਰਸ਼ੰਸਕ ਹੀ ਆਪਣੀ ਗਿਣਤੀ ਤੇ ਉਤਸ਼ਾਹ ਨਾਲ ਚੈਂਪੀਅਨਸ਼ਿਪ ਨੂੰ ਸਫਲ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵਿਕਸਤ ਦੇਸ਼ ਹੈ ਅਤੇ ਜਲਦੀ ਹੀ ਦੁਨੀਆ 'ਤੇ ਰਾਜ ਕਰੇਗਾ। ਜਦੋਂ ਪਨੇਸਰ ਤੋਂ ਪੁੱਛਿਆ ਗਿਆ ਕਿ ਉਸ ਨੇ ਭਵਿੱਖ ਦੀ ਸਿਆਸੀ ਵਿਚਾਰਧਾਰਾ ਬਾਰੇ ਕੀ ਫੈਸਲਾ ਕੀਤਾ ਹੈ ਤਾਂ ਉਸ ਨੇ ਕਿਹਾ, ਮੈਂ ਅਜੇ ਕੋਈ ਫੈਸਲਾ ਨਹੀਂ ਕੀਤਾ, ਕਿਉਂਕਿ ਮੈਂ ਅਜੇ ਕ੍ਰਿਕਟ ਖੇਡਣਾ ਚਾਹੁੰਦਾ ਹਾਂ। ਆਗਾਮੀ ਕਾਊਂਟੀ ਸੈਸ਼ਨ ਲਈ ਪੂਰੀ ਤਰ੍ਹਾਂ ਫਿੱਟ ਹੋਣ 'ਤੇ ਧਿਆਨ ਦੇ ਰਿਹਾ ਹਾਂ। ਇਸ ਵਿਚਾਲੇ ਜਦੋਂ ਤੁਸੀਂ ਕ੍ਰਿਕਟ ਤੋਂ ਦੂਰ ਰਹਿੰਦਾ ਹੋ ਤਾਂ ਦਿਮਾਗ ਨੂੰ ਕਿਤੇ ਵਿਅਸਤ ਕਰਨਾ ਹੁੰਦਾ ਹੈ ਅਤੇ ਉਸ ਵੇਲੇ ਫਿਰ ਮੈਂ ਰਾਜਨੀਤੀ ਬਾਰੇ ਪੜ੍ਹਦਾ ਹਾਂ ਅਤੇ ਚੋਣ ਲੜਨ ਬਾਰੇ ਸੋਚਦਾ ਹਾਂ।