image caption:

ਪਾਦਰੀ 'ਤੇ ਹੋਟਲ ਦੇ ਕਮਰੇ 'ਚ 8 ਸਾਲ ਦੀ ਬੱਚੀ ਨਾਲ ਜਬਰ-ਜਨਾਹ ਦਾ ਦੋਸ਼

ਚੰਡੀਗੜ੍ਹ : ਪਾਦਰੀ 'ਤੇ ਅੱਟ ਸਾਲਾ ਬੱਚੀ ਨਾਲ ਜਬਰ-ਜਨਾਹ ਦਾ ਦੋਸ਼ ਲੱਗਾ ਹੈ। ਡੇਢ ਸਾਲ ਪਹਿਲਾਂ ਲੰਡਨ ਦੇ ਬਰਮਿੰਘਮ ਵਿਖੇ ਇਕ ਹੋਟਲ 'ਚ ਉਸ ਨੇ ਵਾਰਦਾਤ 'ਚ ਅੰਜਾਮ ਦਿੱਤਾ। ਡਰ ਦੇ ਮਾਰੇ ਬੱਚੇ ਨੇ ਕਿਸੇ ਨੂੰ ਨਹੀਂ ਦੱਸਿਆ। ਹੁਣ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀੜਤਾ ਦੀ ਮਾਂ ਨੇ ਪੁਲਿਸ ਵਿੰਡੋ 'ਤੇ ਐੱਸਐੱਸਪੀ ਨਿਲਾਂਬਰੀ ਜਗਦਾਲੇ ਤੇ ਮਹਿਲਾ ਤੇ ਬਾਲ ਕਲਿਆਣ ਵਿਭਾਗ 'ਚ ਸ਼ਿਕਾਇਤ ਦਿੱਤੀ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਕੁਰਾਲੀ ਨੇੜੇ ਬੂਥਗੜ੍ਹ 'ਚ ਸਥਿਤ ਵਿਜ਼ਡਮ ਗਲੋਰੀ ਚਰਚ ਦੇ ਪਾਦਰੀ ਬਜਿੰਦਰ ਸਿੰਘ ਨੂੰ ਉਨ੍ਹਾਂ ਨੇ ਮੂੰਹ ਬੋਲਾ ਭਰਾ ਬਣਾਇਆ ਹੈ। ਉਹ ਤੇ ਉਸ ਦੀ ਲੜਕੀ ਪਿਛਲੇ ਸਾਲ ਬਜਿੰਦਰ ਸਿੰਘ ਨਾਲ ਬਰਮਿੰਘਮ ਵਿਖੇ ਕਾਨਫਰੰਸ 'ਚ ਗਈ ਸੀ। ਉਥੇ ਉਹ ਇਕ ਹੋਟਲ 'ਚ ਰੁਕੇ। ਇਕ ਦਿਨ ਉਹ ਹੋਟਲ ਤੋਂ ਕਿਸੇ ਕੰਮ ਤੋਂ ਬਾਹਰ ਗਈ ਤਾਂ ਇਸ ਉਕਤ ਪਾਦਰੀ ਵੱਲੋਂ ਬੱਚੀ ਨਾਲ ਜਬਰ-ਜਨਾਹ ਕੀਤਾ ਗਿਆ।
ਇਸ ਸਬੰਧੀ ਡੀਐੱਸਪੀ ਚੰਡੀਗੜ੍ਹ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਡੇਢ ਸਾਲ ਪਹਿਲਾਂ ਦਾ ਹੈ ਤੇ ਸ਼ਿਕਾਇਤ ਹੁਣ ਦਿੱਤੀ ਗਈ ਹੈ। ਅਜਿਹੇ 'ਚ ਏਐੱਸਪੀ (ਸਾਊਥ) ਨੇਹਾ ਯਾਦਵ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾਵੇਗਾ।