image caption:

ਦਸ ਕਰੋੜ ਦੀ ਧੋਖਾਧੜੀ ਵਿਚ ਛੇ ਜਣਿਆਂ 'ਤੇ ਮਾਮਲਾ ਦਰਜ

ਫਿਰੋਜ਼ਪੁਰ-  ਥਾਣਾ ਮੱਲਾਂਵਾਲਾ  ਪੁਲਿਸ ਨੇ ਲੋਕਾਂ ਨਾਲ 9 ਕਰੋੜ 91 ਲੱਖ 97 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਛੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਦੱਸਿਆ ਜਾ ਰਿਹਾ ਕਿ ਮੁਲਜ਼ਮਾਂ ਨੇ ਪਿੰਡ ਚੰਗਾਲੀ ਜਦੀਦ ਵਿਚ ਐਮਐਲਐਮ ਸਕੀਮ ਤਹਿਤ  ਸੁਅਰ ਫਾਰਮ ਖੋਲ੍ਹਿਆ ਸੀ, ਲੋਕਾਂ ਨੂੰ ਮੁਨਾਫ਼ਾ ਦੇਣ ਦਾ ਲਾਲਚ ਦੇ ਕੇ ਇਸ ਵਿਚ ਪੈਸੇ ਲਗਾਏ ਸੀ ਅਤੇ ਇਸ ਨੂੰ ਲੈ ਕੇ ਵਿਦੇਸ਼ ਭੱਜ ਗਏ।
ਅਮਰੀਕ ਸਿੰਘ ਵਾਸੀ ਪਿੰਡ ਸਰਹਾਲੀ ਮੱਖੂ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਮੁਲਜ਼ਮ ਮੰਗਤ ਰਾਤ ਮੈਨੀ ਅਤੇ ਕਰਣਦੀਪ ਮੈਨੀ ਵਾਸੀ ਚੰਗਾਲੀ ਜਦੀਦ, ਰਣਜੀਤ ਸਿੰਘ ਵਾਸੀ ਆਤੂ ਵਾਲਾ, ਗੁਰਦੀਪ ਸਿੰਘ ਵਾਸੀ ਕਾਠਗੜ੍ਹ ਜਲਾਲਾਬਾਦ, ਬਿਕਰਮਜੀਤ ਸਿੰਘ ਅਤੇ ਜੋਗਿੰਦਰ ਸਿੰਘ ਵਾਸੀ ਅਰਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਨੇ ਪਿੰਡ ਚੰਗਾਲੀ ਜਦੀਦ ਵਿਚ ਸੁਅਰ ਫਾਰਮ ਖੋਲ੍ਹਿਆ ਸੀ। ਮੁਲਜ਼ਮਾਂ ਨੇ  ਲੋਕਾਂ  ਦਾ ਭਰੋਸਾ ਜਿੱਤਣ ਦੇ ਲਈ ਉਨ੍ਹਾਂ ਲੋਕਾਂ ਦੇ ਖਾਤੇ ਵਿਚ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਫਾਰਮ ਵਿਚ ਪੈਸਾ ਲਾਇਆ ਸੀ।