image caption:

ਕੁੜੀ ਦੀ ਡੋਲੀ ਤੁਰਨ ਮੌਕੇ ਭਜਾ ਭਜਾ ਕੁੱਟੇ ਬਰਾਤੀ

ਅਜਨਾਲਾ-  ਅਜਨਾਲਾ ਦੇ ਪਿੰਡ ਬੱਲੜਵਾਲ ਦੇ ਗੁਰਦੁਆਰਾ ਬਾਬਾ ਗਮਚੁੱਕ ਦੇ ਨਜ਼ਦੀਕ ਸਥਿਤ ਇੱਕ ਮੈਰਿਜ ਪੈਲਸ ਵਿਚ ਐਤਵਾਰ ਦੀ ਰਾਤ ਸਮੇਂ ਕਰੀਬ 8 ਵਜੇ ਚਲ ਰਹੇ ਵਿਆਹ ਵਿਚ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਦਰਅਸਲ ਲੜਕੀ ਦੀ  ਡੋਲੀ ਤੁਰਨ ਮੌਕੇ ਇੱਕ ਕੁੜੀ ਨਾਲ ਛੇੜਛਾੜ ਨੂੰ ਲੈ ਕੇ ਦੋ ਧਿਰਾਂ ਵਿਚ ਝੜਪ ਹੋ ਗਈ। ਇਹ ਝੜਪ ਇੰਨੀ ਵਧ ਗਈ ਕਿ ਇੱਕ ਧਿਰ ਨੇ ਬਰਾਤੀਆਂ ਨੂੰ ਭਜਾ ਭਜਾ ਕੇ ਕੁੱਟ ਸੁੱਟਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਲੜਕੇ ਦੇ ਪਿਤਾ ਸਣੇ 5 ਵਿਅਕਤੀ ਫੱਟੜ ਹੋ ਗਏ।   ਦੂਜੇ ਪਾਸੇ ਅਣਪਛਾਤੇ ਹਮਲਾਵਰਾਂ ਵਲੋਂ ਬਰਾਤੀਆਂ ਨੂੰ ਲੈ ਕੇ ਆਈ ਬਸ ਦੀ ਵੀ ਭੰਨਤੋੜ ਕੀਤੀ ਗਈ ਜਦ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੰਤੀ। ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਝਗੜਾ ਵਿਆਹ ਦੀ ਵਿਦਾਇਗੀ ਸਮੇਂ ਹੋ ਰਹੀ ਰਸਮਾਂ ਦੌਰਾਨ ਵਿਆਹ ਵਿਚ ਸਾਮਲ ਹੋਣ ਆਈ ਲੜਕੀ ਨਾਲ ਛੇੜਛਾੜ ਕਾਰਨ ਹੋਇਆ, ਜਿਸ ਉਪਰੰਤ ਵਿਆਹ ਵਾਲੇ ਲਾੜੇ ਦੇ ਪਿਤਾ ਨੇ ਵਿਆਹ ਮੌਕੇ ਝਗੜਾ ਨਾ ਕਰਨ ਦੀ ਅਪੀਲ ਕਰਦੇ ਹੋਏ ਵਿਆਹ ਵਿਚ ਖੌਰੂ ਨਾ ਪਾਉਣ ਲਈ ਆਖਿਆ, ਇਹ ਸੁਣ ਕੇ ਦੂਜੀ ਧਿਰ ਦੇ ਲੋਕ ਗੁੱਸੇ ਵਿਚ ਆ ਗਏ  ਅਤੇ ਉਨ੍ਹਾਂ ਬਰਾਤੀਆਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।