image caption:

ਗੁਰਦਾਸਪੁਰ ਵਿਚ ਸਰਹੱਦ ਕੋਲ ਘੁੰਮਣ 'ਤੇ ਲਗਾਈ ਪਾਬੰਦੀ

ਗੁਰਦਾਸਪੁਰ-  ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਤਜਿੰਦਰ ਪਾਲ ਸਿੰਘ ਨੇ ਗੁਰਦਾਸਪੁਰ ਵਿਚ ਭਾਰਤ-ਪਾਕਿ ਸਰਹੱਦ 'ਤੇ ਘੁੰਮਣ ਫਿਰਨ ਦੀ ਪਾਬੰਦੀ ਲਗਾਈ ਹੈ। ਆਦੇਸ਼ ਵਿਚ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ 500 ਮੀਟਰ ਦੇ ਘੇਰੇ ਵਿਚ ਅਤੇ ਜਿੱਥੇ ਤਾਰ ਨਹੀਂ ਲੱਗੀ ਹੈ ਉਥੇ 1000 ਮੀਟਰ ਦੇ ਘੇਰੇ ਵਿਚ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਘੁੰਮਣ ਫਿਰਨ 'ਤੇ ਪਾਬੰਦੀ ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਆਦੇਸ਼ ਪੁਲਿਸ, ਆਰਮੀ, ਸੀਆਰਪੀਐਫ, ਬੀਐਸਐਫ ਹੋਮ ਗਾਰਡ, ਕੇਂਦਰੀ ਐਕਸਾਈਜ਼ ਅਤੇ ਕਸਟਮ ਵਿਭਾਗ ਦੇ ਮੁਲਜ਼ਮਾਂ ਅਤੇ ਸਟਾਫ਼ 'ਤੇ ਲਾਗੂ ਨਹਂੀ ਹੋਵੇਗਾ।