image caption:

ਇੰਸਟਾਗਰਾਮ ਸਟਾਰ ਸਹਰ ਤਬਰ ਈਸ਼ਨਿੰਦਾ ਦੇ ਦੋਸ਼ ਵਿਚ ਗ੍ਰਿਫ਼ਤਾਰ

ਤਹਿਰਾਨ-   ਈਰਾਨ ਵਿਚ ਇੱਕ ਇੰਸਟਾਗਰਾਮ ਸਟਾਰ ਨੂੰ ਈਸ਼ਨਿੰਦਾ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਹਰ ਤਬਰ ਨੂੰ ਤਹਿਰਾਨ ਦੇ ਗਾਈਡੈਂਸ ਕੋਰਟ ਦੇ ਆਦੇਸ਼ 'ਤੇ ਗ੍ਰਿਫਤਾਰ ਕੀਤਾ ਗਿਆ। ਸਹਰ ਕੌਸਮੈਟਿਕ ਸਰਜਰੀ ਨਾਲ ਅਪਣੇ ਚਿਹਰੇ ਵਿਚ ਬਦਲਾਅ ਕਰਵਾ ਕੇ ਅਪਣੀ ਫ਼ੋਟੋ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਨੂੰ ਲੈ ਕੇ ਕਾਫੀ ਮਸ਼ਹੂਰ ਹੈ।
ਸਹਰ ਤਬਰ 'ਤੇ ਈਸ਼ਨਿੰਦਾ ਸਣੇ ਹਿੰਸਾ ਭੜਕਾਉਣ, ਅਣਉਚਿਤ ਸਰੋਤਾਂ ਜ਼ਰੀਏ ਪੈਸਾ ਕਮਾਉਣ ਅਤੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਦੇ ਲਈ ਉਕਸਾਉਣ ਦਾ ਦੋਸ਼ ਹੈ।
ਇੰਸਟਾਗਰਾਮ ਸਟਾਰ ਪਿਛਲੇ ਸਾਲ ਪਲਾਸਟਿਕ ਸਰਜਰੀ ਨਾਲ ਚਿਹਰੇ ਵਿਚ ਬਦਲਾਅ ਕਰਕੇ ਸੋਸ਼ਲ ਮੀਡੀਆ 'ਤੇ ਅਪਣੀ ਫ਼ੋਟੋ ਪੋਸਟ ਕਰਕੇ ਚਰਚਾ ਵਿਚ ਆਈ ਸੀ। ਇੰਸਟਾਗਰਾਮ 'ਤੇ ਉਸ ਦੇ 26,800 ਫਾਲੋਅਰਸ ਹਨ।
ਸਹਰ ਦੀ ਜ਼ਿਆਦਾਤਰ ਫੋਟੋ ਐਡੀਟੇਡ ਹੁੰਦੀ ਹੈ ਜਿਨ੍ਹਾਂ ਵਿਚ ਉਨ੍ਹਾਂ ਹਾਲੀਵੁਡ ਅਭਿਨੇਤਰੀ ਐਂਜੋਲਿਨਾ ਜੋਲੀ ਦੀ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਨ੍ਹਾਂ ਫ਼ੋਟੋਆਂ ਵਿਚ ਉਨ੍ਹਾਂ ਦਾ ਭਿਆਨਕ ਚਿਹਰਾ ਨਜ਼ਰ ਆਉਂਦਾ ਹੈ। ਕੌਸਮੈਟਿਕ ਸਰਜਰੀ ਈਰਾਨ ਵਿਚ ਕਾਫੀ ਮਸ਼ਹੂਰ ਹੈ। ਈਰਾਨ ਵਿਚ ਇੰਸਟਾਗਰਾਮ ਹੀ ਇੱਕੋ ਇੱਕ ਅਜਿਹੀ ਸੋਸ਼ਲ ਮੀਡੀਆ ਸਾਈਟ ਹੈ ਜਿਸ ਨੂੰ ਚਲਉਣ ਦੀ ਆਗਿਆ ਹੈ।