image caption:

79 ਸਾਲਾ ਬਾਬੇ ਨੇ ਕੀਤੇ 93 ਕਤਲ, ਔਰਤਾਂ ਨੂੰ ਬਣਾਉਂਦਾ ਸੀ ਨਿਸ਼ਾਨਾ

ਵਾਸ਼ਿੰਗਟਨ: ਅਮਰੀਕਾ ਵਿੱਚ ਦਿਲ ਦਹਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ 79 ਵਰ੍ਹਿਆਂ ਦੇ ਬਜ਼ੁਰਗ ਨੇ 93 ਕਤਲ ਕਬੂਲੇ ਹਨ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਜ਼ਿਆਦਾਤਰ ਔਰਤਾਂ ਨੂੰ ਹੀ ਨਿਸ਼ਾਨਾ ਬਣਾਉਂਦਾ ਸੀ। ਇਸ ਬਾਰੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਦੱਸਿਆ ਕਿ 79 ਵਰ੍ਹਿਆਂ ਦੇ ਬਜ਼ੁਰਗ ਸੈਮੂਅਲ ਲਿਟਲ ਨੇ 50 ਹੱਤਿਆਵਾਂ ਕੀਤੀਆਂ ਸਨ। ਇਹ ਅਮਰੀਕੀ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਸੀਰੀਅਲ ਕਿਲਰ ਬਣ ਗਿਆ ਹੈ।
ਐਫਬੀਆਈ ਨੇ ਕਿਹਾ ਕਿ ਉਸ ਨੇ 1970 ਤੋਂ 2005 ਵਿਚਕਾਰ 93 ਕਤਲ ਕਬੂਲੇ ਹਨ ਜਿਨ੍ਹਾਂ &rsquoਚੋਂ ਜ਼ਿਆਦਾਤਰ ਮਹਿਲਾਵਾਂ ਸ਼ਾਮਲ ਸਨ। ਉਂਜ ਜਾਂਚਕਾਰਾਂ ਨੇ ਉਸ ਦੀ ਸਿਰਫ਼ 50 ਹੱਤਿਆਵਾਂ &rsquoਚ ਸ਼ਮੂਲੀਅਤ ਦੀ ਤਸਦੀਕ ਕੀਤੀ ਹੈ। ਉਨ੍ਹਾਂ ਆਪਣੀ ਵੈੱਬਸਾਈਟ &rsquoਤੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਕੁਝ ਲਾਸ਼ਾਂ ਮਿਲੀਆਂ ਹੀ ਨਹੀਂ। ਲਿਟਲ ਤਿੰਨ ਹੱਤਿਆਵਾਂ ਦੇ ਮਾਮਲੇ &rsquoਚ 2014 ਤੋਂ ਉਮਰ ਭਰ ਲਈ ਜੇਲ੍ਹ &rsquoਚ ਬੰਦ ਹੈ।