image caption:

ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ 'ਚ ਵੀ ਆਇਆ ਪੈਸੇ ਦਾ ਸੰਕਟ

ਸੰਯੁਕਤ ਰਾਸ਼ਟਰ-  ਆਮ ਬਜਟ ਦਾ ਮੌਜੂਦਾ ਵਿੱਤੀ ਵਰ੍ਹਾ ਮੁੱਕਣ ਵਿਚ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਜਾਣ ਦੇ ਬਾਵਜੂਦ ਸੰਯੁਕਤ ਰਾਸ਼ਟਰ ਨੂੰ 1.3 ਖਰਬ ਅਮਰੀਕੀ ਡਾਲਰ ਦਾ ਬਕਾਇਆ ਨਾ ਮਿਲਣ 'ਤੇ ਭਾਰਤ ਨੇ ਚਿੰਤਾ ਜਤਾਈ ਹੈ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟਰੇਜ਼ ਨੇ ਚਿਤਾਵਨੀ ਦਿੱਤੀ ਸੀ ਕਿ ਯੂਐਨ ਕੋਲ ਅਕਤੂਬਰ ਦੇ ਅਖੀਰ ਤੱਕ ਅਪਣਾ ਕੰਮਕਾਜ ਚਲਾਉਣ ਲਈ ਪੈਸੇ ਦੀ ਕਿੱਲਤ ਹੋ ਸਕਦੀ ਹੈ। ਇਹ ਵਿਸ਼ਵ ਸੰਸਥਾ 230 ਅਰਬ ਅਮਰੀਕੀ ਡਾਲਰ ਦੇ ਘਾਟੇ ਵਿਚ ਚਲ ਰਹੀ ਹੈ। ਗੁਟਰੇਜ਼ ਨੇ ਪਿਛਲੇ ਸਾਲ ਵੀ ਚਿਤਾਵਨੀ ਦਿੱਤੀ ਸੀ ਕਿ ਬਜਟ ਲਈ ਫੰਡਿੰਗ ਘਟ ਜਾਣ ਕਾਰਨ ਸੰਸਥਾ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਯੂਐਨ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਮਹੇਸ਼ ਕੁਮਾਰ ਨੇ ਸੋਮਵਾਰ ਨੂੰ ਕਿਹਾ ਕਿ ਸਾਨੂੰ Îਇਸ ਗੱਲ ਦੀ ਚਿੰਤਾ ਹੈ ਕਿ ਭਾਵੇਂ ਆਮ ਬਜਟ ਦਾ ਮੌਜੂਦਾ ਵਿੱਤੀ ਸਾਲ ਤਿੰਨ ਮਹੀਨਿਆਂ ਵਿਚ ਮੁੱਕਣ ਵਾਲਾ ਹੈ ਪਰ ਇਸ ਅਤੇ ਬੀਤੇ ਸਾਲਾਂ ਦੇ 1.3 ਖਰਬ ਡਾਲਰ ਦੇ ਬਕਾਏ ਪਏ ਹਨ। ਇਨ੍ਹਾਂ ਬਕਾਇਆਂ ਦਾ ਇਸ ਸੈਸ਼ਨ ਦੌਰਾਨ ਕਮੇਟੀ ਦੇ ਕੰਮਕਾਜ 'ਤੇ ਅਸਰ ਪਵੇਗਾ। ਉਹ ਪ੍ਰਸਾਸਨ ਅਤੇ ਬਜਟ ਮਾਮਲਿਆਂ ਨਾਲ ਸੰਬਧਤ ਪੰਜਵੀਂ ਕਮੇਟੀ ਦੇ ਸੈਸ਼ਨ ਮੌਕੇ ਬੋਲ ਰਹੇ ਸਨ।