image caption:

ਫਾਰਚੂਨ ਦੀ ਸੂਚੀ ਵਿਚ ਭਾਰਤੀ ਕਾਰੋਬਾਰੀ ਵੀ ਸ਼ਾਮਲ

ਨਿਊਯਾਰਕ-   ਅਮਰੀਕੀ ਮੈਗਜ਼ੀਨ ਫਾਰਚੂਨ ਵਲੋਂ ਜਾਰੀ ਕਾਰੋਬਾਰ ਦੇ ਖੇਤਰ ਵਿਚ 40 ਸਾਲ ਤੋਂ ਘੱਟ ਉਮਰ ਦੇ 40 ਪ੍ਰਭਾਵਸ਼ਾਲੀ ਤੇ ਪ੍ਰੇਰਕ ਲੋਕਾਂ ਦੀ ਸਾਲਾਨਾ ਸੂਚੀ ਵਿਚ ਦੋ ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿਚ ਜਿਨ੍ਹਾਂ ਦੋ ਭਾਰਤੀਆਂ ਨੂੰ ਥਾਂ ਮਿਲੀ ਹੈ। ਉਨ੍ਹਾਂ ਵਿਚ ਇੰਟੈਲ ਦੇ ਮੀਤ ਪ੍ਰਧਾਨ ਅਰਜੁਨ ਬਾਂਸਲ ਅਤੇ ਫੈਸ਼ਨ ਮੰਚ ਜਿਲਿੰਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਸਹਿ ਸੰਸਥਾਪਕ ਅੰਕਿਤ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਕਿ 35 ਸਾਲਾ ਬੰਸਲ ਦੀ ਟੀਮ ਵਿਚ ਕਰੀਬ 100 ਕਰਮਚਾਰੀ ਸ਼ਾਮਲ ਹਨ ਜੋ ਅਮਰੀਕਾ, ਇਜ਼ਰਾਈਲ ਅਤੇ ਪੋਲੈਂਡ ਵਿਚ ਫੈਲੇ ਹਨ। ਉਨ੍ਹਾਂ ਦੇ ਇਹ ਸਹਿਯੋਗੀ ਲਗਾਤਾਰ ਆਰਟੀਫੀਸ਼ਲ ਇੰਟੈਲੀਜੈਂਸ ਟੈਕਨਾਲੌਜੀ 'ਤੇ ਕੰਮ ਕਰਦੇ ਹਨ। ਅਤੇ ਇੰਟੈਲ ਦੀ ਸਿਲੀਕੌਨ ਚਿਪ ਨੂੰ ਤਾਜ਼ਾ ਏਆਈ ਸਾਫਟਵੇਅਰ ਦੇ ਨਾਲ ਬਿਹਤਰ ਤਰੀਕੇ ਨਾਲ ਕੰਮ ਕਰਨ ਵਿਚ ਮਦਦ ਕਰਦੇ ਹਨ।