image caption:

ਭਰਾ ਨੇ ਭੈਣਾਂ ਨੂੰ ਪਿਓ ਦੀ ਲਾਸ਼ ਰੱਖਣ ਤੋਂ ਰੋਕਿਆ ਤਾਂ ਧੀਆਂ ਨੇ ਕੀਤਾ ਸਸਕਾਰ

ਮੋਗਾ-   ਧੀ ਦੇ ਕੋਲ ਕੁਝ ਦਿਨ ਲਈ ਰਹਿਣ ਗਏ ਬਜ਼ੁਰਗ ਦੀ ਬਿਮਾਰੀ ਕਾਰਨ ਮੌਤ ਦੇ ਚਲਦਿਆਂ ਦੋਵੇਂ ਧੀਆਂ ਪਿਤਾ ਦੀ ਲਾਸ਼ ਲੈ ਕੇ ਜ਼ੱਦੀ ਪਿੰਡ ਪੁੱਜੀਆਂ ਤਾਂ ਭਰਾ ਭਾਬੀ ਨੇ ਪਿਤਾ ਦੀ ਲਾਸ਼ ਨੂੰ ਘਰ ਵਿਚ ਰੱਖਣ ਨਹੀਂ ਦਿੱਤਾ।
ਇਸ ਦੌਰਾਨ ਹੋਈ ਹੱਥੋਪਾਈ ਵਿਚ ਪਿਤਾ ਦੀ ਲਾਸ਼ ਨਾਲੀ ਵਿਚ ਜਾ ਡਿੱਗੀ, ਬਾਅਦ ਵਿਚ ਪਿੰਡ ਵਾਲਿਆਂ ਦੇ ਦਖ਼ਲ ਤੋਂ ਬਾਅਦ ਲਾਸ਼ ਨੂੰ ਘਰ ਅੰਦਰ ਲਿਜਾਇਆ ਗਿਆ। ਧੀ ਨੇ ਸਸਕਾਰ ਦੀ ਰਸਮਾਂ ਪੂਰੀ ਕਰਨ ਤੋ ਬਾਅਦ ਸਸਕਾਰ ਕੀਤਾ।
ਬਾਅਦ ਵਿਚ ਭਰਾ ਨੇ ਕੁਝ ਹੋਰ ਲੋਕਾਂ ਦੇ ਨਾਲ ਮਿਲ ਕੇ ਭੈਣ 'ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਜ਼ਖਮੀ ਔਰਤ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਤੋਂ ਪਹਿਲਾਂ ਜੂਨ 2018 ਵਿਚ ਭੈਣ 'ਤੇ ਹਮਲਾ ਕਰਨ ਦੇ ਦੋਸ਼ ਵਿਚ ਭਰਾ, ਭਾਬੀ ਅਤੇ ਰੇਸ਼ਮ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪਿੰਡ ਭਿੰਡਰ ਕਲਾਂ ਨਿਵਾਸੀ ਜਸਵੀਰ ਕੌਰ ਨੇ ਕਿਹਾ ਕਿ ਉਸ ਦਾ ਵਿਆਹ ਸਾਢੇ ਤਿੰਨ ਸਾਲ ਪਹਿਲਾਂ ਹੋਇਆ ਸੀ, ਲੇਕਿਨ ਪਤੀ ਨਾਲ ਝਗੜੇ ਦੇ ਚਲਦਿਆਂ ਛੇ ਮਹੀਨੇ ਤੋਂ ਉਹ ਪੇਕੇ ਪਿੰਡ ਭਿੰਡਰ ਕਲਾਂ ਵਿਚ ਆ ਕੇ ਢਾਈ ਸਾਲ ਤੋਂ ਧੀ ਦੇ ਨਾਲ ਰਹਿਣ ਲੱਗ। 4 ਅਕਤੂਬਰ ਨੂੰ ਉਸ ਦੀ ਭੈਣ ਰਵਿਪੰਦਰ ਕੌਰ ਨਿਵਾਸੀ ਜੱਟਾ ਪੁਰਾ ਰਾਏਕੋਟ ਦਾ ਫੋਨ ਆਇਆ ਕਿ ਵੁਹ ਘਰ ਵਿਚ ਮਿਸਤਰੀ ਲਾਉਣ ਜਾ ਰਹੀ ਹੈ। ਪਿਤਾ ਨੂੰ ਭੇਜ ਦਿਓ।  ਇਯ 'ਤੇ ਪੰਜ ਅਕਤੂਬਰ ਸਵੇਰੇ ਪਿਤਾ ਨੂੰ ਭੈਣ ਦੇ ਕੋਲ ਜਾਣ ਦੇ ਲਈ ਬਸ ਵਿਚ ਬਿਠਾ ਦਿੱਤਾ। ਭੈਣ ਦੇ ਕੋਲ ਪੁੱਜਣ 'ਤੇ ਉਨ੍ਹਾਂ ਦੀ ਤਬੀਅਤ ਖਰਾਬ ਹੋ ਗਈ। ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।  ਦੋਵੇਂ ਭੈਣਾਂ ਪਿਤਾ ਦੀ ਲਾਸ਼ ਲੈ ਕੇ ਭਿੰਡਰ ਕਲਾਂ ਜ਼ੱਦੀ ਪਿੰਡ ਵਿਚ ਆਈ ਅਤੇ ਲਾਸ਼ ਉਤਾਰ ਕੇ ਘਰ ਵਿਚ ਲੈ ਜਣ ਲੱਗੀ। ਇੰਨੇ ਵਿਚ ਭਰਾ ਅਤੇ ਉਸ ਦਾ ਪਰਿਵਾਰ ਪਿਤਾ ਦੀ ਲਾਸ਼ ਨੂ ਅੰਦਰ ਦੇ ਅੰਦਰ ਲੈ ਜਾਣ ਦਾ ਵਿਰੋਧ ਕਰਨ ਲੱਗਾ।  ਪਿੰਡ ਵਾਲਿਆਂ ਨੇ ਭਰਾ ਦੇ ਪਰਵਾਰ ਨੂੰ ਸਮਝਾਇਆ। ਭੈਣਾਂ ਨੇ ਤਿੰਨ ਚਾਚਾ ਅਤੇ ਚਚੇਰੇ ਭਰਾ ਅਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਸਸਕਾਰ ਕੀਤਾ।
5 ਅਕਤੂਬਰ ਸ਼ਾਮ ਨੂੰ ਪੰਜ ਵਜੇ ਭਰਾ ਪਰਵਾਰ ਦੇ ਨਾਲ ਘਰ ਆਇਆ ਅਤੇ ਉਸ ਨਾਲ ਝਗੜਾ ਕਰਨ ਲੱਗਾ। ਉਨ੍ਹਾਂ ਲੋਕਾਂ ਨੇ ਲੱਤ 'ਤੇ ਤਲਵਾਰ ਅਤੇ ਪਿੱਠ 'ਤੇ ਲਾਠੀਆਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ। ਜ਼ਖਮੀ ਔਰਤ ਨੇ ਹਮਲੇ ਦੇ ਸਮੇਂ ਬਣਾਇਆ  ਵੀਡੀਓ ਪੁਲਿਸ ਨੂੰ ਸੌਂਪ  ਦਿੱਤਾ। ਥਾਣਾ ਧਰਮਕੋਟ  ਦੇ ਏਐਸਆਈ ਮਨਜੀਤ ਸਿੰਘ ਨੇ ਹਸਪਤਾਲ ਵਿਚ ਜਾ ਕੇ ਜ਼ਖਮੀ ਮਹਿਲਾ ਦੇ ਬਿਆਨ ਦਬਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।