image caption:

ਫਿਰੋਜ਼ਪੁਰ ‘ਚ ਫੇਰ ਲੰਘ ਆਏ ਪਾਕਿਸਤਾਨੀ ਡ੍ਰੋਨ, ਸੁਰੱਖਿਆ ਏਜੰਸੀਆਂ ਚੌਕਸ

ਫ਼ਿਰੋਜ਼ਪੁਰ: ਪੰਜਾਬ ਦੇ ਹੁਸੈਨੀਵਾਲਾ ਸੈਕਟਰ &lsquoਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਨੇ ਕਾਫੀ ਉਚਾਈ &lsquoਤੇ ਉੱਡ ਰਹੇ ਦੋ ਡ੍ਰੋਨਾਂ ਨੂੰ ਵੇਖਿਆ। ਇਸ ਤੋਂ ਪਹਿਲਾਂ ਪੁਲਿਸ ਨੇ ਸੂਬੇ &lsquoਚ ਸਰਹੱਦੀ ਖੇਤਰਾਂ &lsquoਚ ਹਥਿਆਰ ਤੇ ਨਸ਼ਾ ਸੁੱਟਣ ਵਾਲੇ ਦੋ ਡ੍ਰੋਨ ਬਰਾਮਦ ਕੀਤੇ ਸੀ। ਫ਼ਿਰੋਜ਼ਪੁਰ &lsquoਚ ਦਿਖੇ ਡ੍ਰੋਨਾਂ ਤੋਂ ਬਾਅਦ ਭਾਰਤੀ ਜਵਾਨਾਂ ਵੱਲੋਂ ਮੁਸ਼ਤੈਦੀ ਵਧਾ ਦਿੱਤੀ ਗਈ ਹੈ। ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਹਰ ਹਰਕਤ &lsquoਤੇ ਪੈਨੀ ਨਜ਼ਰ ਰੱਖੀ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਟੇਂਡੀ ਵਾਲਾ &lsquoਚ ਰਾਤ ਸਮੇਂ ਦੋ ਡ੍ਰੋਨ ਉੱਡਦੇ ਵੇਖੇ ਗਏ। ਇਸ ਬਾਰੇ ਸੈਨਿਕਾਂ ਨੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਇਹ ਡ੍ਰੋਨ ਕੁਝ ਸਮੇਂ ਤੱਕ ਉੱਡਦੇ ਨਜ਼ਰ ਆਏ। ਇਨ੍ਹਾਂ ਵਿੱਚੋਂ ਇੱਕ ਡ੍ਰੋਨ ਭਾਰਤੀ ਸਰੱਹਦ ਦੇ ਕੁਝ ਅੰਦਰ ਤਕ ਵੀ ਆਇਆ ਪਰ ਬਾਅਦ &lsquoਚ ਵਾਪਸ ਹੋ ਗਿਆ। ਇਸ ਤੋਂ ਬਾਅਦ ਸੈਨਿਕਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ।

ਇਸ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਤਸਕਰਾਂ ਵੱਲੋਂ ਡ੍ਰੋਨ ਰਾਹੀਂ ਨਸ਼ਾ ਸਪਲਾਈ ਕਰਨ ਦਾ ਵੱਖਰਾ ਢੰਗ ਅਪਣਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੈਨਿਕ ਦੇਸ਼ ਦੀ ਰਾਖੀ ਲਈ ਹਰ ਪੱਖੋਂ ਤਿਆਰ ਹਨ। ਇਸ ਦੇ ਨਾਲ ਹੀ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਵੀ ਡ੍ਰੋਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਜ਼ੀਰੋ ਲਾਈਨ &lsquoਤੇ ਕੁਝ ਵੀ ਹਲਚਲ ਦਿੱਖਣ &lsquoਤੇ ਸੈਨਿਕਾਂ ਨੂੰ ਉਸ ਦੀ ਸੂਚਨਾ ਦਿੱਤੀ ਜਾਵੇ।