image caption:

ਭਾਰਤ ਮਾਤਾ ਦੀ ਜੈ ਦਾ ਨਾਅਰੇ ਨਾ ਲਾਉਣ ਵਾਲਿਆਂ ਨੂੰ ਸੋਨਾਲੀ ਪੈ ਨਿਕਲੀ

 ਚੰਡੀਗੜ੍ਹ - ਹਰਿਆਣਾ ਦੀ ਆਦਮਪੁਰ ਸੀਟ ਤੋਂ ਭਾਜਪਾ ਉਮੀਦਵਾਰ ਅਤੇ &lsquoਟਿਕ-ਟੋਕ' ਸਨਸਨੀ ਕਹੀ ਜਾਂਦੀ ਸੋਨਾਲੀ ਫੋਗਾਟ ਨੇ ਕੱਲ੍ਹ ਇੱਕ ਚੋਣ ਰੈਲੀ ਵਿੱਚ &lsquoਭਾਰਤ ਮਾਤਾ ਦੀ ਜੈ' ਦੇ ਨਾਅਰੇ ਨਾ ਲਾਉਣ ਵਾਲੇ ਲੋਕਾਂ ਤੋਂ ਪੁੱਛਿਆ ਕਿ &lsquoਕੀ ਉਹ ਪਾਕਿਸਤਾਨੀ ਹਨ?'
ਹਿਸਾਰ ਜਿਲ੍ਹੇ ਦੇ ਆਦਮਪੁਰ ਵਿੱਚ ਬਾਲਸਮੰਦ ਪਿੰਡ ਵਿੱਚ ਇੱਕ ਰੈਲੀ ਵਿੱਚ ਫੋਗਾਟ ਨੇ ਲੋਕਾਂ ਤੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਵਾਏ। ਉਨ੍ਹਾਂ ਨੇ ਜਦੋ ਨਾਅਰੇ ਲਾਉਣ ਲਈ ਕਿਹਾ ਤਾਂ ਭੀੜ ਵਿੱਚ ਕੁਝ ਲੋਕਾਂ ਨੂੰ ਸ਼ਾਂਤ ਰਹਿਣ ਕਾਰਨ ਉਸ ਨੇ ਪੁੱਛਿਆ, &lsquoਕੀ ਤੁਸੀਂ ਪਾਕਿਸਤਾਨ ਤੋ ਆਏ ਹੋ? ਤੁਸੀਂ ਪਾਕਿਸਤਾਨੀ ਹੋ? ਜੇ ਹਿੰਦੁਸਤਾਨ ਦੇੇ ਹੋ ਤਾਂ ਭਾਰਤ ਮਾਤਾ ਦੀ ਜੈ ਬੋਲੋ।&rsquo ਫੋਗਾਟ ਨੇ ਇਸ ਤੋਂ ਬਾਅਦ ਭੀੜ ਵਿੱਚ ਨਾਰਾ ਨਾ ਲਾਉਣ ਵਾਲੇ ਲੋਕਾਂ ਵੱਲ ਦੇਖ ਕੇ ਕਿਹਾ, &lsquoਮੈਨੂੰ ਸ਼ਰਮ ਆਉਂਦੀ ਹੈ ਕਿ ਤੁਹਾਡੇ ਵਰਗੇ ਲੋਕ ਵੀ ਭਾਰਤੀ ਹਨ, ਜੋ ਕੁਝ ਰਾਜਨੀਤੀ ਲਈ &lsquoਭਾਰਤ ਮਾਤਾ ਦੀ ਜੈ' ਦੇ ਨਾਅਰੇ ਨਹੀਂ ਲਾਉਂਦੇ।'' ਸੋਨਾਲੀ ਫੋਗਾਟ ਦੇ ਗੁੱਸੇ ਦਾ ਵੀਡੀਓ ਸੋਸ਼ਲ ਮੀਡੀਆ ਵਿੱਚ ਵਇਰਲ ਹੋਇਆ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਜੋ ਲੋਕ &lsquoਭਾਰਤ ਮਾਤਾ ਦੀ ਜੈ' ਨਹੀਂ ਬੋਲ ਸਕਦੇ, ਉਨ੍ਹਾਂ ਦੀਆਂ ਵੋਟਾਂ ਦਾ ਕੋਈ ਮੁੱਲ ਨਹੀਂ। ਬਾਅਦ ਵਿੱੱਚ ਭਾਸ਼ਣ ਵਿੱਚ ਲੋਕਾਂ ਨਾਲ ਇਲਾਕੇ ਵਿੱਚ ਕਾਲਜ ਬਣਾਉਣ ਦਾ ਵਾਅਦਾ ਕਰਦੀ ਹੈ ਅਤੇ ਜ਼ੋਰ-ਜ਼ੋਰ ਨਾਲ &lsquoਭਾਰਤ ਮਾਤਾ ਦੀ ਜੈ' ਦੇ ਨਾਰੇ ਲਾਉਦੇ ਹਨ। ਸੋਨਾਲੀ ਨੇ ਸਫਾਈ ਵਿੱਚ ਕਿਹਾ ਕਿ ਉਨ੍ਹਾਂ ਨੇ ਭੀੜ ਵਿੱਚ ਬੈਠੇ ਲੋਕਾਂ ਨੂੰ ਪਾਕਿਸਤਾਨੀ ਨਹੀਂ ਕਿਹਾ।