image caption:

ਸੈਲਾਨੀਆਂ ਲਈ ਕਸ਼ਮੀਰ ਦੇ ਖੁੱਲ੍ਹੇ ਦਰਵਾਜ਼ੇ, ਦੋ ਮਹੀਨੇ ਤੋਂ ਲੱਗੀ ਰੋਕ ਹਟੀ

 ਨਵੀਂ ਦਿੱਲੀ: ਜੇਕਰ ਤੁਸੀਂ ਕਸ਼ਮੀਰ ਦੀਆਂ ਵਾਦੀਆਂ &lsquoਚ ਘੁੰਮਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਦੇ ਦੋ ਮਹੀਨੇ ਬਾਅਦ ਸਰਕਾਰ ਨੇ ਸੈਲਾਨੀਆਂ ਦੇ ਘਾਟੀ &lsquoਚ ਜਾਣ &lsquoਤੇ ਲੱਗੀ ਰੋਕ ਹਟਾ ਦਿੱਤੀ ਹੈ। ਇਸ ਦਾ ਮਤਲਬ ਕਿ ਤੁਸੀਂ ਖੂਬਸੂਰਤ ਵਾਦੀਆਂ ਦੀ ਸੈਰ ਕਰ ਸਕਦੇ ਹੋ। ਘਾਟੀ &lsquoਚ ਹਰ ਸਾਲ ਇੱਕ ਕਰੋੜ ਸੈਲਾਨੀ ਘੁੰਮਣ ਜਾਂਦੇ ਹਨ।
ਸੂਬੇ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ 65 ਦਿਨਾਂ ਤੋਂ ਚੱਲੀ ਆ ਰਹੀ ਐਡਵਾਜ਼ਰੀ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ ਹਨ। ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਦੇ ਹਟਾਏ ਜਾਣ ਤੋਂ ਦੋ ਦਿਨ ਪਹਿਲਾਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਇਸ ਦੌਰਾਨ ਅਮਰਨਾਥ ਯਾਤਰੀਆਂ ਤੇ ਸੈਲਾਨੀਆਂ ਨੂੰ ਜਲਦ ਤੋਂ ਜਲਦ ਘਰ ਵਾਪਸ ਆਉਣ ਦੀ ਸਲਾਹ ਦਿੱਤੀ ਗਈ ਸੀ।
ਦੱਸ ਦਈਏ ਕਿ ਪੰਜ ਅਗਸਤ ਨੂੰ ਕੇਂਦਰ ਨੇ ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਨਿਯਮਾਂ ਨੂੰ ਖ਼ਤਮ ਕਰ ਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਪ੍ਰਸਾਸ਼ਿਤ ਸੂਬਿਆਂ &lsquoਚ ਵੰਡਣ ਦਾ ਐਲਾਨ ਕੀਤਾ ਸੀ। ਸਰਕਾਰ ਨੇ ਸੂਬੇ ਨੂੰ ਖਾਸ ਅਧਿਕਾਰ ਦੇਣ ਵਾਲੀ ਧਾਰਾ 370 ਦੇ ਖੰਡ ਇੱਕ ਨੂੰ ਛੱਡ ਬਾਕੀ ਸਾਰੇ ਖੰਡ ਖ਼ਤਮ ਕਰ ਦਿੱਤੇ।