image caption:

ਇਮਰਾਨ ਖ਼ਾਨ ਨੇ ਬਣਾਇਆ ਰਿਕਾਰਡ, ਹੁਣ ਤਕ ਚੁੱਕਿਆ ਖਰਬਾਂ ਦਾ ਕਰਜ਼

 ਨਵੀਂ ਦਿੱਲੀ: ਆਰਥਿਕ ਮੰਦੀ ਦੀ ਕਗਾਰ &lsquoਤੇ ਖੜ੍ਹੇ ਪਾਕਿਸਤਾਨ &lsquoਚ ਸੱਤਾਧਾਰੀ ਇਮਰਾਨ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ &lsquoਚ ਰਿਕਾਰਡ ਕਰਜ਼ਾ ਲਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ &lsquoਚ ਦੇਸ਼ ਦੇ ਕੁੱਲ ਕਰਜ਼ &lsquoਚ 7509 ਅਰਬ ਰੁਪਏ (ਪਾਕਿਸਤਾਨੀ) ਦਾ ਵਾਧਾ ਹੋਇਆ ਹੈ। ਪਾਕਿਸਤਾਨੀ ਮੀਡੀਆ &lsquoਚ ਛਪੀ ਰਿਪੋਰਟ ਮੁਤਾਬਕ ਕਰਜ਼ ਦੇ ਇਹ ਅੰਕੜੇ ਸਟੇਟ ਬੈਂਕ ਆਫ਼ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਭੇਜੇ ਹਨ।
 
ਸੂਤਰਾਂ ਮੁਤਾਬਕ ਅਗਸਤ 2018 ਤੋਂ ਅਗਸਤ 2019 &lsquoਚ ਵਿਦੇਸ਼ ਤੋਂ 2804 ਅਰਬ ਰੁਪਏ ਦਾ ਤੇ ਘਰੇਲੂ ਸ੍ਰੋਤਾਂ ਤੋਂ 4705 ਅਰਬ ਰੁਪਏ ਦਾ ਕਰਜ਼ ਲਿਆ ਗਿਆ। ਸੂਤਰਾਂ ਨੇ ਦੱਸਿਆ ਕਿ ਸਟੇਟ ਬੈਂਕ ਦੇ ਅੰਕੜਿਆਂ ਮੁਤਾਬਕ, ਮੌਜੂਦਾ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ &lsquoਚ ਪਾਕਿਸਤਾਨ ਦੇ ਜਨਤਕ ਕਰਜ਼ &lsquoਚ 1.43 ਫੀਸਦ ਦਾ ਇਜ਼ਾਫਾ ਹੋਇਆ ਹੈ। ਸੰਘੀ ਸਰਕਾਰ ਦਾ ਇਹ ਕਰਜ਼ਾ ਵਧਕੇ 32,240 ਕਰੋੜ ਰੁਪਏ ਹੋ ਗਿਆ ਹੈ। ਅਗਸਤ 2018 &lsquoਚ ਇਹ ਕਰਜ਼ 24,732 ਅਰਬ ਰੁਪਏ ਸੀ।
 
ਮੀਡੀਆ ਰਿਪੋਰਟ &lsquoਚ ਅੰਕੜਿਆਂ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਤਿੰਨ ਮਹੀਨੇ &lsquoਚ ਸਰਕਾਰ ਦਾ ਕਰਜ਼ 960 ਅਰਬ ਰੁਪਏ ਦਾ ਹੋ ਗਿਆ ਜੋ ਇੱਕ ਟ੍ਰਿਲੀਅਨ ਰੁਪਏ ਦੇ ਟੀਚੇ ਤੋਂ ਘੱਟ ਹੈ।