image caption:

ਫੀਫਾ ਵਰਲਡ ਕੱਪ ‘ਚ ਸਿਰਜਿਆ ਜਾਵੇਗਾ ਇਤਿਹਾਸ, 40 ਸਾਲ ਬਾਅਦ ਸਟੇਡੀਅਮ ‘ਚ ਇਰਾਨੀ ਔਰਤਾਂ

ਤਹਿਰਾਨ: ਇਰਾਨ ਤੇ ਕੋਲੰਬੀਆ &lsquoਚ ਵੀਰਵਾਰ ਨੂੰ ਫੀਫਾ ਵਰਲਡ ਕੱਪ 2022 ਦਾ ਕਵਾਲੀਫਾਇਰ ਮੈਚ ਦੌਰਾਨ ਇਤਿਹਾਸ ਰਚਿਆ ਜਾਵੇਗਾ। ਇਹ ਇਤਿਹਾਸ ਦੋਵਾਂ ਟੀਮਾਂ ਦੇ ਖਿਡਾਰੀ ਨਹੀਂ ਸਗੋਂ 40 ਸਾਲ ਬਾਅਦ ਪਹਿਲੀ ਵਾਰ ਸਟੇਡੀਅਮ &lsquoਚ ਦਾਖਲ ਹੋਣ ਵਾਲੀਆਂ ਇਰਾਨੀ ਮਹਿਲਾਵਾਂ ਰਚਣਗੀਆਂ।
 
ਦੱਸ ਦਈਏ ਕਿ ਇਰਾਨ ਇੱਕ ਸ਼ੀਆ ਮੁਸਲਿਮ ਦੇਸ਼ ਹੈ। ਇੱਥੇ 1979 ਤੋਂ ਹੀ ਮਹਿਲਾਵਾਂ ਦਾ ਕਿਸੇ ਵੀ ਖੇਡ ਨੂੰ ਸਟੇਡੀਅਮ &lsquoਚ ਜਾ ਕੇ ਵੇਖਣ &lsquoਤੇ ਬੈਨ ਲੱਗਿਆ ਹੋਇਆ ਹੈ। ਇਸ ਪਿੱਛੇ ਤਰਕ ਦਿੱਤਾ ਗਿਆ ਸੀ ਕਿ ਮਹਿਲਾਵਾਂ ਨੂੰ ਅੱਧੇ-ਅਧੂਰੇ ਕੱਪੜੇ ਪਾਏ ਮਰਦਾਂ ਨੂੰ ਦੇਖਣ ਤੋਂ ਬਚਣਾ ਚਾਹੀਦਾ ਹੈ। ਹੁਣ ਲੰਬੇ ਸੰਘਰਸ਼ ਤੋਂ ਬਾਅਦ ਸਟੇਡੀਅਮ &lsquoਚ ਪਿਛਲੇ ਦਿਨਾਂ ਬੱਲੂ ਗਰਲ ਦੀ ਮੌਤ ਤੋਂ ਬਾਅਦ ਇਰਾਨ ਸਰਕਾਰ ਨੇ ਸਟੇਡੀਅਮ &lsquoਚ ਮਹਿਲਾਵਾਂ ਦੀ ਐਂਟਰੀ ਕਰਨ ਦੀ ਇਜਾਜ਼ਤ ਦਿੱਤੀ ਹੈ।
 
ਇਰਾਨ &lsquoਚ ਪਹਿਲਾ ਕਾਨੂੰਨ ਕਰਕੇ ਔਰਤਾਂ ਆਪਣੀਆ ਖੁਆਇਸ਼ਾਂ ਨਾਲ ਸਮਝੌਤਾ ਕਰਦੀਆਂ ਸੀ। ਇਰਾਨ ਦੀ 29 ਸਾਲ ਦੀ ਫੁਟਬਾਲ ਫੈਨ ਸਹਿਰ ਖੋਡਆਰੀ ਵੀ ਆਪਣੀ ਖੁਆਇਸ਼ਾਂ ਅੱਗੇ ਮਜਬੂਰ ਸੀ। ਉਹ ਸਟੇਡੀਅਮ &lsquoਚ ਮੈਚ ਵੇਖਣਾ ਚਾਹੁੰਦੀ ਸੀ। ਸ਼ਹਿਰ ਦੀ ਇਸੇ ਖੁਆਇਸ਼ ਨੇ ਉਸ ਦੀ ਜਾਨ ਲੈ ਲਈ।
 
ਸਹਿਰ ਨੇ ਮਰਦਾਂ ਦੇ ਪਹਿਰਾਵੇ &lsquoਚ ਸਟੇਡੀਅਮ &lsquoਚ ਜਾਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਉਹ ਫੜੀ ਗਈ ਤੇ ਉਸ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ। ਜੇਲ੍ਹ ਜਾਣ ਦੇ ਡਰ ਤੋਂ ਉਸ ਨੇ ਕੋਰਟ ਦੇ ਬਾਹਰ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਸਰਕਾਰ ਨੂੰ ਝੁਕਣਾ ਪਿਆ ਤੇ ਆਉਣ ਵਾਲੇ ਮੈਚ &lsquoਚ 3500 ਮਹਿਲਾ ਫੈਨਸ ਨੂੰ ਸਟੇਡੀਅਮ &lsquoਚ ਮੈਚ ਵੇਖਣ ਦੀ ਇਜਾਜ਼ਤ ਮਿਲੀ।