image caption:

ਮੈਕਸਿਕੋ ਦੇ ਮੇਅਰ ਨੂੰ ਟਰੱਕ ਨਾਲ ਬੰਨ੍ਹ ਕੇ ਘਸੀਟਿਆ

ਮੈਕਸਿਕੋ ਸਿਟੀ-  ਗੁੱਸੇ ਵਿਚ ਕਿਸਾਨਾਂ ਨੇ ਦੱਖਣੀ ਮੈਕਸਿਕੋ ਵਿਚ ਇੱਕ ਸਿਟੀ ਹਾਲ ਵਿਚ ਅੱਗਜ਼ਨੀ ਕੀਤੀ। ਉਨ੍ਹਾਂ ਨੇ ਮੇਅਰ ਨੂੰ ਪਿਕਅਪ ਟਰੱਕ ਦੇ ਪਿੱਛੇ ਬੰਨ੍ਹ ਕੇ  ਉਸ ਸਮੇਂ ਵਾਪਰੀ ਜਦ ਟੋਲੋਲਾਬਲ ਇੰਡੀਜੇਨਸ ਕਮਿਊਨਿਟੀ ਦੇ ਦਰਜਨਾਂ ਮੈਂਬਰ ਚਿਯਾਪਾਸ ਰਾਜ ਦੇ ਲਾਸ ਮਾਰਗਾਰਿਟਾਸ ਕਸਬੇ ਵਿਚ ਮੇਅਰ ਦੇ ਦਫ਼ਤਰ ਵਿਚ ਵੜ ਗਏ ਸੀ। ਉਥੇ ਵੜਦੇ ਹੀ ਉਨ੍ਹਾਂ ਨੇ ਮੇਅਰ ਦੇ ਦਫ਼ਤਰ ਵਿਚ ਭੰਨਤੋੜ ਕਰ ਦਿੱਤੀ।
ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੇਅਰ ਜੌਰਜ ਲੁਈਸ ਨੂੰ ਬੰਨ੍ਹ ਦਿੱਤਾ। ਉਨ੍ਹਾਂ ਬਾਹਰ ਧੱਕਿਆ ਅਤੇ ਫੇਰ ਇੱਕ ਪਿਕਅਪ ਦੇ ਪਿੱਛੇ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਹ ਮੇਅਰ ਨੂੰ ਸੜਕ 'ਤੇ ਕਾਫੀ ਦੂਰ ਤੱਕ ਘਸੀਟੀਦੇ ਹੋਏ ਲੈ ਗਏ। ਬਾਅਦ ਵਿਚ ਪੁਲਿਸ ਅਤੇ ਜਨਤਕ ਕਰਮਚਾਰੀਆਂ ਨੇ ਦਖ਼ਲ ਕਰਕੇ ਜੌਰਜ ਨੂੰ ਉਨ੍ਹਾਂ ਦੀ ਗ੍ਰਿਫ਼ਤ ਤੋਂ ਰਿਹਾਅ ਕਰਾਇਆ।  ਪਰ ਮੇਅਰ ਬਿਨਾਂ ਕਿਸੇ ਵੱਡੀ ਸੱਟ ਦੇ ਸੁਰੱਖਿਅਤ ਨਿਕਲ ਆਏ।  ਮੇਅਰ ਨੇ ਅਪਣੇ ਹਮਲਾਵਰਾਂ 'ਤੇ ਉਨ੍ਹਾਂ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।
ਉਨ੍ਹਾਂ ਨੇ ਦੱਸਿਆ ਕਿ ਤਿੰਨ ਪਿਕਅਪ ਟਰੱਕ ਵਿਚ ਭਰ ਕੇ ਕਰੀਬ 50 ਤੋਂ 60 ਲੋਕ ਆਏ ਸੀ। ਉਹ ਲਾਠੀ ਡੰਡਿਆਂ ਨਾਲ ਲੈਸ ਸਨ ਅਤੇ ਪੈਸੇ ਦੀ ਉਗਾਹੀ ਕਰਨ ਦੇ ਲਈ ਸ਼ਹਿਰ ਦੇ ਅਧਿਕਾਰੀਆਂ ਨੂੰ ਅਗਵਾ ਕਰਨ ਦੀ ਕੋਸਿਸ਼ ਕਰ ਰਹੇ ਸੀ। ਉਨ੍ਹਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੰਤਾ ਅਤੇ ਮੈਨੂੰ ਲੈ ਜਾਣ ਲੱਗੇ। ਉਨ੍ਹਾਂ ਨੇ ਮੇਰਾ ਇੱਕ ਪੈਰ ਬੰਨ੍ਹ ਦਿੱਤਾ ਅਤੇ ਮੈਨੂੰ ਮੇਰੇ ਦਫ਼ਤਰ ਤੋਂ ਸੜਕ ਤੱਕ ਘਸੀਟਦੇ ਲੈ ਗਏ। ਇਸ ਮਾਮਲੇ ਵਿਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਦਰਜਨ ਤੋਂ ਜ਼ਿਆਦਾ ਜ਼ਖਮੀ ਹੋਏ ਹਨ।