image caption:

ਅਮਰੀਕਾ ਵਿਚ ਭਾਰਤੀ ਵੱਲੋਂ 17 ਲੱਖ ਡਾਲਰ ਦੀ ਠੱਗੀ

20 ਸਾਲ ਤੱਕ ਦੀ ਸੁਣਾਈ ਜਾ ਸਕਦੀ ਹੈ ਸਜ਼ਾ
ਨਿਊ ਯਾਰਕ, - ਅਮਰੀਕਾ ਵਿਚ ਭਾਰਤੀ ਮੂਲ ਦੇ ਰਾਕੇਸ਼ ਕੌਸ਼ਲ ਨੇ 17 ਲੱਖ ਡਾਲਰ ਦੀ ਧੋਖਾਧੜੀ ਦਾ ਦੋਸ਼ ਕਬੂਲ ਕਰ ਲਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਮੈਰੀਲੈਂਡ ਸੂਬੇ ਦੇ ਵਸਨੀਕ ਰਾਕੇਸ਼ ਕੌਸ਼ਲ ਨੇ ਅਗਸਤ 2015 ਤੋਂ ਜਨਵਰੀ 2017 ਦਰਮਿਆਨ ਆਪਣੇ ਰੁਜ਼ਗਾਰਦਾਤਾ ਨਾਲ ਵੱਖ-ਵੱਖ ਮੌਕਿਆਂ 'ਤੇ ਠੱਗੀ ਮਾਰੀ। ਰਾਕੇਸ਼ ਕੌਸ਼ਲ ਨੂੰ ਸਜ਼ਾ ਦਾ ਐਲਾਨ ਅਗਲੇ ਸਾਲ ਜਨਵਰੀ ਵਿਚ ਕੀਤਾ ਜਾਵੇਗਾ ਅਤੇ ਉਸ ਨੂੰ 20 ਸਾਲ ਤੱਕ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਬਲਾਟੀਮੋਰ ਫ਼ੀਲਡ ਦਫ਼ਤਰ ਵਿਚ ਐਫ਼.ਬੀ.ਆਈ. ਦੀ ਸਪੈਸ਼ਲ ਏਜੰਟ ਇੰਚਾਰਜ ਜੈਨੀਫ਼ਰ ਬੂਨ ਨੇ ਦੱਸਿਆ ਕਿ ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਨੂੰ ਉਸਾਰੀ ਕਾਰਜਾਂ ਅਤੇ ਡਿਜ਼ਾਈਨ ਬਾਰੇ ਸੇਵਾਵਾਂ ਦੇਣ ਵਾਲੀ ਕੰਪਨੀ ਵਿਚ ਰਾਕੇਸ਼ ਕੌਸ਼ਲ ਕੰਮ ਕਰਦਾ ਸੀ ਜਿਸ ਦਾ ਮੁੱਖ ਦਫ਼ਤਰ ਮੈਰੀਲੈਂਡ ਵਿਖੇ ਸਥਿਤ ਹੈ। ਕੰਪਨੀ ਦੇ ਮਾਲਕ ਦਾ ਨਾਂ ਇਵਾਨ ਵਿਕਟਰ ਥਰੇਨ ਦੱਸਿਆ ਗਿਆ ਹੈ ਅਤੇ ਵਿਕਾਸ ਕੌਸ਼ਲ ਦੇ ਕਬੂਲਨਾਮੇ ਮੁਤਾਬਕ ਉਸ ਨੇ ਵਿਕਟਰ ਨਾਲ ਰਲ ਕੇ ਠੱਗੀ ਦੀ ਸਾਜ਼ਿਸ਼ ਘੜਦਿਆਂ ਕਈ ਅਦਾਇਗੀਆਂ ਕਰਵਾਈਆਂ।