image caption:

ਕੋਚ ਸ਼ਾਸਤਰੀ ਨੂੰ ਕੋਹਲੀ ਦੇ ਜਨਮਦਿਨ ਦੀ ਵਧਾਈ ਦੇਣੀ ਪਈ ਮਹਿੰਗੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੰਗਲਵਾਰ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ । ਮੌਜੂਦਾ ਸਮੇ ਵਿੱਚ ਵਿਰਾਟ ਕੋਹਲੀ ਦਾ ਨਾਂ ਦੁਨੀਆ ਦੇ ਮਹਾਨ ਕ੍ਰਿਕਟਰਾਂ ਵਿੱਚ ਲਿਆ ਜਾਂਦਾ ਹੈ । ਇਸ ਤੋਂ ਇਲਾਵਾ ਕੋਹਲੀ ਨੂੰ ਕਿੰਗ ਕੋਹਲੀ ਅਤੇ ਰਨ ਮਸ਼ੀਨ ਵਰਗੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ । ਦਰਅਸਲ, ਵਿਰਾਟ ਕੋਹਲੀ ਨੇ ਇਹ ਮੁਕਾਮ ਬਹੁਤ ਘੱਟ ਸਮੇਂ ਵਿੱਚ ਹਾਸਿਲ ਕੀਤਾ ਹੈ ।
ਇਸ ਮੌਕੇ BCCI, ICC ਕੋਚ ਤੋਂ ਲੈ ਕੇ ਕ੍ਰਿਕਟ ਜਗਤ ਦੇ ਕਈ ਦਿੱਗਜ ਖਿਡਾਰੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ, ਪਰ ਕੋਚ ਸ਼ਾਸਤਰੀ ਵੱਲੋਂ ਦਿੱਤੀ ਗਈ ਜਨਮਦਿਨ ਦੀ ਵਧਾਈ ਨੂੰ ਲੋਕਾਂ ਵੱਲੋਂ ਲੰਮੇ ਹੱਥੀ ਲਿਆ ਗਿਆ । ਜਿਸ ਵਿੱਚ ਲੋਕਾਂ ਨੇ ਉਸਨੂੰ ਸੋਸ਼ਲ ਮੀਡੀਆ &lsquoਤੇ ਹੀ ਰੱਜ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।