image caption:

ਜ਼ਮੀਨ ਦੀ ਘਾਟ : ਇੱਕ ਦੂਜੇ ਉਪਰ ਲਾਸ਼ਾਂ ਦਫਨਾਉਣ ਲਈ ਮਜਬੂਰ ਜਕਾਰਤਾ ਵਾਸੀ

ਜਕਾਰਤਾ-  ਕਹਿੰਦੇ ਹਨ ਕਿ ਜ਼ਮੀਨ, ਜਾਇਦਾਦ ਦਾ ਮੁੱਦਾ ਤਾਂ ਜਿਊਂਦਿਆਂ ਲਈ ਹੁੰਦਾ ਹੈ, ਮਰਨ ਵਾਲਿਆਂ ਦੇ ਲਈ ਤਾਂ ਦੋ ਗਜ ਦੀ ਜ਼ਮੀਨ ਵੀ ਕਾਫੀ ਹੁੰਦੀ। ਲੇਕਿਨ ਕੀ ਹੋਵੇ ਜਦ ਇਨ੍ਹਾਂ ਮਰਨ ਵਾਲਿਆਂ ਨੂੰ ਉਹ ਜ਼ਮੀਨ ਵੀ ਮੁਨਾਸਬ ਨਾ ਹੋਵੇ। ਕੁਝ ਇਸੇ ਤਰ੍ਹਾਂ ਦੀ ਮੁਸੀਬਤਾਂ ਨਾਲ ਜੂਝ ਰਹੇ ਹਨ ਜਕਾਰਤਾ ਦੇ ਲੋਕ।
ਇੱਥੇ ਅਪਣਿਆਂ ਨੂੰ ਦਫਨਾਉਣ ਦੇ ਲਈ ਜ਼ਮੀਨ ਦੀ ਕਿੱਲਤ ਪੈਦਾ ਹੋ ਗਈ ਕਿ ਲੋਕ ਇੱਕ ਦੇ ਉਪਰ ਇੱਕ ਲਾਸ਼ਾਂ ਨੂੰ ਦਫਨਾ ਰਹੇ ਹਨ। ਕਈ ਕਬਰਾਂ ਤਾਂ ਅਜਿਹੀਆਂ ਹਨ ਜਿੱਥੇ ਇੱਕ ਦੇ ਉਪਰ ਇੱਕ ਛੇ ਲਾਸ਼ਾਂ ਤੱਕ ਦਫਨਾ ਦਿੱਤੀਆਂ ਗਈਆਂ।
ਅਜਿਹਾ ਨਹੀਂ ਕਿ ਪ੍ਰਸ਼ਾਸਨ ਨੇ ਇਸ ਦਿੱਕਤ ਨੂੰ ਦੂਰ ਕਰਨ ਦੇ ਲਈ ਕੋਸ਼ਿਸ਼ ਨਾ ਕੀਤੀ ਹੋਵੇ। ਲੇਕਿਨ ਇਹ ਕੋਸ਼ਿਸ਼ਾਂ ਇਸ ਲਈ ਕਾਮਯਾਬ ਹੁੰਦੀਆਂ ਨਹੀਂ ਦਿਖਦੀਆਂ, ਕਿਉਂਕਿ ਇੱਥੇ ਦਾ ਖੇਤਰ ਬਹੁਤ ਸੀਮਤ ਹੈ। ਬ੍ਰਿਟਿਸ਼ ਅਖ਼ਬਾਰ ਦ ਗਾਰਜੀਅਨ ਨੇ ਕਰਾਤ ਬਿਵਾਕ ਅਤੇ ਜਕਾਰਤਾ ਦੀ ਇਸ ਸਮੱਸਿਆ 'ਤੇ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਸੀ।
ਜਿਸ ਵਿਚ ਉਨ੍ਹਾਂ ਦੱਸਿਆ ਗਿਆ ਸੀ ਕਿ ਸਾਲ 2017 ਵਿਚ ਪ੍ਰਸ਼ਾਸਨ ਨੇ ਨਵੀਂ ਕਬਰਾਂ ਬਣਾਉਣ 'ਤੇ ਰੋਕ ਲਗਾ ਦਿੱਤੀ ਸੀ, ਲੇਕਿਨ ਇਸ ਦੇ ਲਈ ਕੋਈ ਹੋਰ ਪ੍ਰਬੰਧ ਨਹਂੀਂ ਕੀਤਾ ਗਿਆ ਸੀ। ਜਿਸ ਦੇ ਕਾਰਨ ਇੱਥੇ ਦੇ ਮੌਜੂਦਾ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਗਏ।ਇੱਥੇ ਕੁਲ 48 ਹਜ਼ਾਰ ਕਬਰਾਂ ਹਨ। ਇਨ੍ਹਾਂ ਵਿਚ ਇੱਕ ਲੱਖ ਤੋਂ ਜ਼ਿਆਦਾ ਲਾਸ਼ਾਂ ਦਫਨਾਈਆਂ ਜਾ ਚੁੱਕੀਆਂ ਹਨ।
ਜਕਾਰਾ ਵਿਚ ਇੱਕ ਪਾਸੇ ਜਿੱਥੇ ਲਾਸ਼ਾਂ ਨੂੰ ਦਫਨਾਉਣ ਦੇ ਲਈ ਜ਼ਮੀਨ ਨਹੀਂ ਮਿਲ ਰਹੀ ਉਥੇ ਦੂਜੇ ਪਾਸੇ Îਇੱਥੇ ਲਾਸ਼ਾਂ ਨੂੰ ਦਫਨਾਉਣ ਦੇ  ਕੁਝ ਅਜਿਹੇ ਨਿਯਮ ਹਨ। ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਦੋ ਲਾਸ਼ਾਂ ਨੂੰ ਦਫਨਾਉਣ ਲਈ ਇੱਕ ਮੀਟਰ ਦਾ ਫਰਕ ਹੋਣਾ ਚਾਹੀਦਾ।  ਜਕਾਰਤਾ ਵਿਚ ਜਨਸੰਖਿਆ ਤੇਜ਼ੀ ਨਾਲ ਵਧ ਰਹੀ ਹੈ। ਇੱਥੇ ਦੇ ਹਰੇ ਭਰੇ ਬਾਗਾਨ ਵੀ ਕਬਰਸਿਤਾਨ ਵਿਚ ਤਬਦੀਲ ਹੁੰਦੇ ਜਾ ਰਹੇ ਹਨ।