image caption:

ਰਾਮ ਰਹੀਮ ਨੂੰ ਮਿਲਣ ਲਈ ਹਨੀਪ੍ਰੀਤ ਜਾਵੇਗੀ ਸੁਨਾਰੀਆ ਜੇਲ੍ਹ

ਸਿਰਸਾ,-   ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਦੀ ਮੂੰਹ ਬੋਲੀ  ਧੀ ਪ੍ਰਿਯੰਕਾ ਤਨੇਜਾ ਉਰਫ ਹਨੀਪ੍ਰੀਤ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਪੁੱਜੀ। ਉਸ ਨੇ ਬੁਧਵਾਰ ਦੀ ਰਾਤ ਡੇਰਾ ਮੁਖੀ ਰਾਮ ਰਹੀਮ ਦੀ ਗੁਫਾ ਦੇ ਕੋਲ ਬਣੇ ਅਪਣੇ ਫਲੈਟ ਵਿਚ ਬਿਤਾਈ। ਰਾਤ ਨੂੰ ਹੀ ਰਾਮ ਰਹੀਮ ਦੀ ਮਾਂ ਨਸੀਬ ਕੌਰ ਨੂੰ ਵੀ ਮਿਲੀ ਅਤੇ ਡੇਰੇ ਦੀ ਵਾਈਸ ਚੇਅਰਮੈਨ ਸ਼ੋਭਾ Îਇੰਸਾਂ ਨਾਲ ਚਰਚਾ ਕੀਤੀ। ਦੂਜੇ ਦਿਨ ਸਵੇਰੇ ਹਨੀਪ੍ਰੀਤ ਅਪਣੇ ਮਾਪਿਆਂ ਦੇ ਕੋਲ ਇਨਾਇਤ ਏ ਕੰਪਲੈਕਸ ਵਿਚ ਰੁਕੀ ਅਤੇ ਡੇਰੇ ਦੀ ਸਰਗਰਮੀਆਂ ਦੀ ਜਾਣਕਾਰੀ ਲਈ। ਡੇਰਾ ਮੁਖੀ ਨੂੰ ਮਿਲਣ ਸੁਨਾਰੀਆ ਜੇਲ੍ਹ ਜਾਣ 'ਤੇ ਵੀ ਚਰਚਾ ਕੀਤੀ ਗਈ। ਦੱਸਿਆ ਜਾ ਰਿਹਾ ਕਿ ਹਨੀਪ੍ਰੀਤ ਅਤੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ, ਰਾਮ ਰਹੀਮ ਨੂੰ ਮਿਲਣ  ਛੇਤੀ ਹੀ  ਜਾ ਸਕਦੀਆਂ ਹਨ।  ਦੱਸਿਆ ਜਾ ਰਿਹਾ ਕਿ ਹਨੀਪ੍ਰੀਤ ਦੀ  ਵਾਪਸੀ ਤੋਂ ਬਾਅਦ 12 ਨਵੰਬਰ ਨੂੰ ਡੇਰਾ ਸੰਸਥਾਪਕ ਸ਼ਾਹ ਮਸਤਾਨਾ ਦਾ ਜਨਮ ਦਿਨ ਡੇਰੇ ਵਿਚ ਵੱਡੇ ਪੱਧਰ 'ਤੇ ਮਨਾਉਣ ਦੀ ਤਿਆਰੀ ਹੈ।
ਸ਼ਾਮ ਨੂੰ ਸਵਾ 4 ਤੋਂ 5 ਵਜੇ ਤੱਕ ਹਨੀਪ੍ਰੀਤ ਸਤਿਸੰਗ ਹਾਲ ਵਿਚ ਆਯੋਜਤ ਨਾਮ ਚਰਚਾ ਵਿਚ ਰਹੀ। ਡੇਰਾ ਚੇਅਰਪਰਸਨ ਵਿਪਾਸਨਾ Îਇੰਸ਼ਾਂ ਵੀ ਮੌਜੂਦ ਰਹੀ। ਹਨੀਪ੍ਰੀਤ ਨੇ ਰਾਮ ਰਹੀਮ ਦੇ ਸਤਿਸੰਗ ਦੀ ਵੀਡੀਓ ਵੀ ਸੁਣੀ।
ਦੂਜੇ ਪਾਸੇ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਪੁਲਿਸ ਦੇ ਕੋਲ ਪੁਖਤਾ ਸਬੂਤ ਹੋਣ ਦੇ ਬਾਵਜੂਦ ਹਨੀਪ੍ਰੀਤ ਨੂੰ ਜ਼ਮਾਨਤ ਕਿਵੇਂ ਮਿਲੀ, ਇਹ ਚਿੰਤਾ ਦਾ ਵਿਸ਼ਾ ਹੈ। ਇਹ ਪੁਲਿਸ ਅਤੇ ਸਰਕਾਰ ਦੀ ਨਾਕਾਮੀ ਹੈ। ਹਨੀਪ੍ਰੀਤ ਨੂੰ ਪੁਲਿਸ ਨੇ ਵੀਆਈਪੀ ਟਰੀਟਮੈਂਟ ਕਿਉਂ ਦਿੱਤਾ।