image caption:

ਮੁੰਬਈ ਦੇ ਇਕ ਪ੍ਰੋਗਰਾਮ ਦੌਰਾਨ ਰਾਨੂ ਮੰਡਲ ਦਾ ਨਾਮ ਸੁਣ ਭੜਕੇ ਹਿਮੇਸ਼ ਰੇਸ਼ਮੀਆ

 ਰਾਤੋਂ-ਰਾਤ ਸੋਸ਼ਲ ਮੀਡੀਆ ਸਟਾਰ ਬਣੀ ਰਾਨੂ ਮੰਡਲ ਇੰਟਰਨੈੱਟ &lsquoਤੇ ਹੁਣ ਤੱਕ ਛਾਈ ਹੋਈ ਹੈ। ਰਾਨੂ ਮੰਡਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ &lsquoਤੇ ਫਿਰ ਤੋਂ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਰਾਨੂ ਮੰਡਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਉਹ ਲਤਾ ਮੰਗੇਸ਼ਕਰ ਦਾ ਗਾਣਾ ਗਾਉਂਦੀ ਨਜ਼ਰ ਆ ਰਹੀ ਸੀ। ਆਪਣੀ ਇਸ ਵੀਡੀਓ ਕਾਰਨ ਹੀ ਰਾਨੂ ਮੰਡਲ ਰਾਤੋਂ- ਰਾਤ ਸੁਪਰਸਟਾਰ ਬਣ ਗਈ ਸੀ।

ਉਨ੍ਹਾਂ ਦੀ ਆਵਾਜ਼ ਤੋਂ ਪ੍ਰਭਾਵਿਤ ਹੋਕੇ ਹੀ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਫਿਲਮ ਵਿੱਚ ਗਾਣਾ ਗਾਉਣ ਦਾ ਆਫਰ ਦਿੱਤਾ ਸੀ। ਖਾਸ ਗੱਲ ਤਾਂ ਇਹ ਹੈ ਰਾਨੂ ਮੰਡਲ ਨੇ ਹਿਮੇਸ਼ ਨਾਲ ਇੱਕ ਨਹੀਂ ਸਗੋਂ ਤਿੰਨ &ndash ਤਿੰਨ ਗਾਣੇ ਗਾਏ ਹਨ, ਜਿਸ ਵਿੱਚ ਤੇਰੀ ਮੇਰੀ ਕਹਾਣੀ, ਆਦਤ ਅਤੇ ਆਸ਼ਿਕੀ ਮੇਂ ਤੇਰੀ ਸ਼ਾਮਲ ਹੈ।ਇਸ ਤੋਂ ਬਾਅਦ ਰਾਨੂ ਮੰਡਲ ਕਦੇ ਆਪਣੇ ਮਕੇਅੱਪ ਕਾਰਨ ਤੇ ਕਦੇ ਆਪਣੇ ਗੁੱਸੇ ਅਤੇ ਕਦੇ ਐਟੀਟਿਊਡ ਕਾਰਨ ਸੁਰਖੀਆਂ ਵਿਚ ਆਈ।
 

ਹੁਣ ਹਿਮੇਸ਼ ਰੇਸ਼ਮੀਆ ਰਾਨੂ ਮੰਡਲ ਕੋਲੋਂ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ।ਹਾਲ ਹੀ ਵਿਚ ਮੁੰਬਈ ਦੇ ਇਕ ਪ੍ਰੋਗਰਾਮ ਵਿਚ ਹਿਮੇਸ਼ ਰੇਸ਼ਮੀਆ ਨੂੰ ਸਪਾਟ ਕੀਤਾ ਗਿਆ, ਜਿੱਥੇ ਮੀਡੀਆ ਨੇ ਉਨ੍ਹਾਂ ਨੂੰ ਰਾਨੂ ਮੰਡਲ ਨਾਲ ਜੁੜਿਆ ਇਕ ਸਵਾਲ ਕੀਤਾ, ਜਿਸ ਤੋਂ ਬਾਅਦ ਉਹ ਗੁੱਸੇ ਵਿਚ ਆ ਗਏ ਅਤੇ ਇਹ ਕਹਿੰਦੇ ਦਿਖਾਈ ਦਿੱਤੇ ਕਿ ਮੈਂ ਉਨ੍ਹਾਂ ਦਾ ਕੋਈ ਮੈਨੇਜਰ ਨਹੀਂ ਹਾਂ। ਇਹ ਉਹੀ ਹਿਮੇਸ਼ ਰੇਸ਼ਮੀਆ ਹਨ, ਜਿਨ੍ਹਾਂ ਨੇ ਰਾਨੂ ਮੰਡਲ ਨੂੰ ਆਪਣੀ ਫਿਲਮ &lsquoਹੈਪੀ ਹਾਰਡੀ&rsquo ਵਿਚ ਕਈ ਗੀਤ ਗਾਉਣ ਦਾ ਮੌਕਾ ਦਿੱਤਾ ਸੀ, ਜਿਸ &lsquoਚੋਂ ਸਭ ਤੋਂ ਜ਼ਿਆਦਾ ਹਿੱਟ &lsquoਤੇਰੀ ਮੇਰੀ ਕਹਾਣੀ&rsquo ਗੀਤ ਹੋਇਆ ਸੀ।

ਹਾਲਾਂਕਿ, ਦੇਖਿਆ ਜਾਵੇ ਤਾਂ ਹਿਮੇਸ਼ ਰੇਸ਼ਮੀਆ ਦੀ ਫਿਲਮ ਤੋਂ ਬਾਅਦ ਰਾਨੂ ਮੰਡਲ ਨੂੰ ਕਈ ਰਿਐਲਿਟੀ ਸ਼ੋਅ ਦਾ ਹਿੱਸਾ ਬਣਦੇ ਦੇਖਿਆ ਗਿਆ ਪਰ ਸਫਲਤਾ ਦੀ ਪੌੜੀ ਚੜ੍ਹਣ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਹੁਣ ਹਿੱਚਕੋਲੇ ਖਾਂਦਾ ਨਜ਼ਰ ਆ ਰਿਹਾ ਹੈ।ਦੱਸ ਦੇਈਏ ਕਿ ਰੇਲਵੇ ਸਟੇਸ਼ਨ &lsquoਤੇ ਰਹਿਣ ਵਾਲੀ ਰਾਨੂੰ ਮੰਡਲ ਕੁਝ ਮਹੀਨੇ ਪਹਿਲਾਂ ਆਪਣੇ ਗੀਤ ਕਾਰਨ ਸੁਰਖੀਆਂ &lsquoਚ ਆਈ ਸੀ। ਉਸ ਨੂੰ ਹਿਮੇਸ਼ ਰੇਸ਼ਮੀਆ ਨਾਲ ਪਲੇਅਬੈਕ ਸਿੰਗਿੰਗ ਦਾ ਵੀ ਮੌਕਾ ਮਿਲਿਆ।