image caption:

ਦੂਜੇ ਵਨਡੇ ਮੈਚ ’ਚ ਕੁਲਦੀਪ ਯਾਦਵ ਨੇ ਹੈਟ੍ਰਿਕ ਕਰ ਬਣਾਇਆ ਨਵਾਂ ਰਿਕਾਰਡ

 ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦਾ ਦੂਜਾ ਮੁਕਾਬਲਾ ਬੁੱਧਵਾਰ ਨੂੰ ਵਿਸ਼ਾਖਾਪਟਨਮ ਵਿੱਚ ਖੇਡਿਆ ਗਿਆ । ਇਸ ਮੁਕਾਬਲੇ ਵਿੱਚ ਭਾਰਤੀ ਟੀਮ ਦੇ ਸਪਿਨਰ ਕੁਲਦੀਪ ਯਾਦਵ ਨੇ ਭਾਰਤ ਦੀ ਹੈਟ੍ਰਿਕ ਨਾਲ ਵੈਸਟਇੰਡੀਜ਼ ਦੀ ਕਮਰ ਤੋੜ ਦਿੱਤੀ । ਦਰਅਸਲ, ਕੁਲਦੀਪ ਯਾਦਵ ਦੀ ਇਹ ਦੂਜੀ ਹੈਟ੍ਰਿਕ ਹੈ ।

 ਇਸ ਤੋਂ ਪਹਿਲਾਂ ਵੀ ਕੁਲਦੀਪ ਯਾਦਵ ਹੈਟ੍ਰਿਕ ਲੈ ਚੁੱਕੇ ਹਨ । ਕੁਲਦੀਪ ਯਾਦਵ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਕੋਲਕਾਤਾ ਵਨਡੇ ਵਿੱਚ ਵੀ ਹੈਟ੍ਰਿਕ ਕੀਤੀ ਸੀ। ਜ਼ਿਕਰਯੋਗ ਹੈ ਕਿ ਕੁਲਦੀਪ ਯਾਦਵ ਨੇ ਆਪਣੇ ਸੱਤਵੇਂ ਓਵਰ ਦੀਆਂ ਆਖਰੀ ਤਿੰਨ ਗੇਂਦਾਂ &lsquoਤੇ ਵੈਸਟਇੰਡੀਜ਼ ਦੇ ਤਿੰਨ ਬੱਲੇਬਾਜ਼ਾਂ ਨੂੰ ਲਗਾਤਾਰ ਪਵੇਲੀਅਨ ਭੇਜਿਆ ।

ਦੱਸ ਦੇਈਏ ਕਿ ਕੁਲਦੀਪ ਯਾਦਵ ਨੇ ਆਪਣੇ ਸੱਤਵੇਂ ਓਵਰ ਦੀਆਂ ਆਖਰੀ ਤਿੰਨ ਗੇਂਦਾਂ &lsquoਤੇ ਵਿਕਟ ਲਏ । ਕੁਲਦੀਪ ਯਾਦਵ ਨੇ ਓਵਰ ਦੀ ਚੌਥੀ ਗੇਂਦ &lsquoਤੇ ਪਹਿਲਾਂ ਸ਼ਾਈ ਹੋਪ ਨੂੰ ਆਊਟ ਕੀਤਾ, ਫਿਰ ਜੇਸਨ ਹੋਲਡਰ ਨੂੰ ਤੇ ਛੇਵੀਂ ਗੇਂਦ &lsquoਤੇ ਅਲਜ਼ਾਰੀ ਜੋਸੇਫ ਨੂੰ ਆਊਟ ਕਰ ਦਿੱਤਾ ।

ਇਸ ਹੈਟ੍ਰਿਕ ਦੇ ਨਾਲ ਹੀ ਕੁਲਦੀਪ ਯਾਦਵ ਭਾਰਤੀ ਕ੍ਰਿਕਟ ਟੀਮ ਦੇ ਪਹਿਲੇ ਅਜਿਹੇ ਮੈਂਬਰ ਬਣ ਗਏ ਹਨ, ਜਿਸ ਨੇ ਵਨਡੇ ਵਿੱਚ ਦੋ ਵਾਰ ਹੈਟ੍ਰਿਕ ਲੈਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਜ਼ਿਕਰਯੋਗ ਹੈ ਕਿ ਇਸ ਮੁਕਾਬਲੇ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 107 ਦੌੜਾਂ ਨਾਲ ਹਰਾ ਦਿੱਤਾ । ਦਰਅਸਲ, ਇਸ ਮੁਕਾਬਲੇ ਵਿੱਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ ।

ਜਿਸ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ &lsquoਤੇ 387 ਦੌੜਾਂ ਬਣਾਈਆਂ । ਜਿਸਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ 43.3 ਓਵਰਾਂ ਵਿੱਚ ਸਿਰਫ਼ 280 ਦੌੜਾਂ ਹੀ ਬਣਾ ਸਕੀ ਤੇ ਢੇਰ ਹੋ ਗਈ ।