image caption:

11 ਸਾਲਾ ਕੁੜੀ ਨੇ ਬੈਂਡੇਜ ਨਾਲ ਬਣੇ ਬੂਟ ਪਾ ਲਾਈ ਰੇਸ, ਜਿੱਤੇ 3 ਗੋਲਡ ਮੈਡਲ

ਫਿਲੀਪੀਂਸ ਦੀ 11 ਸਾਲਾ ਕੁੜੀ ਕੋਲ ਪੈਰਾਂ  &lsquoਚ ਪਾਉਣ ਲਈ ਬੂਟ ਨਹੀਂ ਸਨ, ਲਿਹਾਜਾ ਉਸ ਨੇ ਬੈਂਡੇਜ ਨਾਲ ਬੂਟ ਬਣਾਏ ਅਤੇ 3 ਸੋਨ ਤਮਗੇ ਜਿੱਤੇ। ਅਜਿਹਾ ਕਰ ਕੇ ਉਸ ਨੇ ਦੁਨੀਆਂ ਭਰ ਦੇ ਐਥਲੀਟਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਉਸ ਨੇ ਬਿਨ੍ਹਾਂ ਬੂਟ ਪਹਿਨੇ 400 ਮੀਟਰ, 800 ਮੀਟਰ ਅਤੇ 1500 ਮੀਟਰ ਦੀ ਦੌੜ &lsquoਚ 3 ਸੋਨ ਤਮਗੇ ਜਿੱਤੇ ਹਨ। ਪ੍ਰਿਡਰਿਕ ਬੀ ਵਾਲੇਂਜ਼ੁਏਲਾ ਦੀ ਫੇਸਬੁੱਕ ਪੋਸਟ ਮੁਤਾਬਕ ਰੀਆ ਬੁਲਜ਼ ਨੇ ਇਲੋਇਲੋ ਸਪੋਰਟਸ ਕੌਂਸਲ ਮੀਟ ਵਿਚ ਇਹਨਾਂ ਦੌੜਾਂ ਵਿਚ ਹਿੱਸਾ ਲਿਆ ਸੀ।

ਫੇਸਬੁੱਕ ਯੂਜ਼ਰ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿਚ ਰੀਆ ਦੇ ਪੈਰਾਂ ਵਿਚ ਬੈਂਡੇਜ ਇਸ ਤਰ੍ਹਾਂ ਬੰਨ੍ਹੀ ਹੈ ਜਿਵੇਂ ਉਸ ਨੇ ਬੂਟ ਪਹਿਨੇ ਹੋਣ। ਇਸ ਦੇ ਨਾਲ ਹੀ ਇਹਨਾਂ ਪੱਟੀਆਂ &lsquoਤੇ ਉਸ ਨੇ ਨਾਇਕੀ ਦੇ ਲੋਕਾਂ ਨੂੰ ਪੈੱਨ ਨਾਲ ਬਣਾਇਆ ਸੀ। ਉਹਨਾਂ ਦੀ ਪੋਸਟ ਨੂੰ ਹੁਣ ਤੱਕ 1000 ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ ਅਤੇ 2400 ਲਾਈਕਸ ਮਿਲੇ ਹਨ। ਤਸਵੀਰਾਂ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ &lsquoਤੇ ਵੀ ਸਾਂਝਾ ਕੀਤਾ ਗਿਆ ਹੈ, ਜਿਸ ਵਿਚ ਹਜ਼ਾਰਾਂ ਲੋਕਾਂ ਨੇ ਕੁੜੀ ਦੇ ਸਮਰਪਣ ਅਤੇ ਜਨੂੰਨ ਦੀ ਤਾਰੀਫ ਕੀਤੀ ਹੈ। ਪੋਸਟ ਵਾਇਰਲ ਹੋਣ ਤੋਂ ਬਾਅਦ ਇਕ ਸਟੋਰ ਨੇ ਉਸਨੂੰ ਨਵੇਂ ਜੁੱਤੇ ਦਿੱਤੇ।