image caption:

ਮਹਾਂਰਾਸ਼ਟਰ ‘ਚ ਨਵੀਂ ਸਰਕਾਰ ਬਣਦਿਆਂ ਹੀ ਘਟਾਈ ਸਚਿਨ ਦੀ ਸੁਰੱਖਿਆ

 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਦੀ ਸੁਰੱਖਿਆ ਘਟਾ ਦਿੱਤੀ ਗਈ ਹੈ, ਜਦਕਿ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਪੁੱਤਰ ਐਂਡ ਸ਼ਿਵਸੇਨਾ ਦੇ ਵਿਧਾਇਕ ਆਦਿੱਤਿਆ ਠਾਕਰੇ ਦੀ ਸੁਰੱਖਿਆ ਨੂੰ ਵਧਾ ਕੇ ਜੈੱਡ ਸ਼੍ਰੇਣੀ ਕਰ ਦਿੱਤਾ ਗਿਆ ਹੈ ।

ਸੂਤਰਾਂ ਅਨੁਸਾਰ ਇਸ ਸਬੰਧੀ ਇੱਕ ਬੈਠਕ ਕੀਤੀ ਗਈ ਸੀ, ਜਿਸ ਵਿੱਚ ਸਚਿਨ ਤੇ ਅਦਿੱਤਿਆ ਠਾਕਰੇ ਤੋਂ ਇਲਾਵਾ 90 ਤੋਂ ਜ਼ਿਆਦਾ ਪ੍ਰਮੁੱਖ ਨਾਗਰਿਕਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਗਈ ਹੈ । ਜਿਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ ।

ਦੱਸ ਦੇਈਏ ਕਿ ਸਚਿਨ ਨੂੰ ਪਹਿਲਾਂ ਐਕਸ ਦਰਜੇ ਦੀ ਸੁਰੱਖਿਆ ਮਿਲੀ ਹੋਈ ਸੀ, ਜਿਸ ਕਾਰਨ ਇਕ ਸਿਪਾਹੀ ਹਮੇਸ਼ਾ ਉਸਦੇ ਨਾਲ ਰਹਿੰਦਾ ਸੀ । ਪਰ  ਹੁਣ ਉਸ ਨੂੰ ਐਸਕਾਰਟ ਸੁਰੱਖਿਆ ਦਿੱਤੀ ਗਈ ਹੈ । ਜਿਸ ਤੋਂ ਬਾਅਦ ਹੁਣ ਸਚਿਨ ਜਦੋਂ ਵੀ ਆਪਣੇ ਘਰ ਤੋਂ ਬਾਹਰ ਜਾਣਗੇ ਤਾਂ ਉਨ੍ਹਾਂ ਨੂੰ ਪੁਲਿਸ ਐਸਕਾਰਟ ਦੀ ਸੁਰੱਖਿਆ ਦਿੱਤੀ ਜਾਵੇਗੀ ।