image caption:

ਸਪਨਾ ਚੌਧਰੀ ਦੀ ਗੱਡੀ ਦਾ ਹੋਇਆ ਐਕਸੀਡੈਂਟ, ਵਾਲ ਵਾਲ ਬਚੀ

ਨਵੀਂ ਦਿੱਲੀ : ਅਪਣੇ ਗਾਣਿਆਂ ਨਾਲ ਸਭ ਦਾ ਦਿਲ ਜਿੱਤਣ ਵਾਲੀ ਸਪਨਾ ਚੌਧਰੀ ਹਾਦਸੇ ਦਾ ਸ਼ਿਕਾਰ ਹੋ ਗਈ। ਸਪਨਾ ਚੌਧਰੀ ਦੀ ਗੱਡੀ ਦਾ ਬੀਤੀ ਰਾਤ ਗੁਰੂਗਰਾਮ ਵਿਚ ਐਕਸੀਡੈਂਟ ਹੋ ਗਿਆ।
ਸਪਨਾ ਚੌਧਰੀ ਬੀਤੇ ਦਿਨ ਅਪਣੇ ਡਰਾਈਵਰ ਦੇ ਨਾਲ ਸੋਹਾਣਾ ਰੋਡ ਤੋਂ ਸ਼ਾਪਿੰਗ ਕਰਕੇ ਪਰਤ ਰਹੀ ਸੀ, ਉਦੋਂ ਹੀ ਸੜਕ 'ਤੇ ਪਿੱਛੇ ਤੋਂ ਆ ਰਹੀ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਹ ਹਾਦਸਾ ਗੁਰੂਗਰਾਮ ਦੇ ਵਾਟਿਕਾ ਚੌਕ ਵਿਚ ਹੋਇਆ।
ਟੱਕਰ ਮਾਰਨ ਵਾਲਾ ਐਕਸੀਡੈਂਟ ਤੋਂ ਬਾਅਦ ਅਪਣੀ ਗੱਡੀ ਭਜਾ ਲੈ ਗਿਆ। ਜਦ ਤੱਕ ਸਪਨਾ ਚੌਧਰੀ ਅਤੇ ਉਨ੍ਹਾਂ ਦਾ ਡਰਾਈਵਰ ਗੱਡੀ ਤੋਂ ਉਤਰੇ ਤਦ ਤੱਕ ਟੱਕਰ ਮਾਰਨ ਵਾਲਾ ਨਿਕਲ ਚੁੱਕਾ ਸੀ।  ਇਸ ਹਾਦਸੇ  ਤੋਂ ਬਾਅਦ ਗੱਡੀ ਦੇ ਪਿਛਲੇ ਹਿੱਸੇ ਵਿਚ ਕੁਝ ਮਾਮੂਲੀ ਖਰੋਚਾਂ ਆਈਆਂ ਹਨ।
ਸਪਨਾ ਚੌਧਰੀ ਅਤੇ ਡਰਾਈਵਰ ਦੋਵਾਂ ਨੇ ਹੀ ਦੂਜੀ ਗੱਡੀ ਦਾ ਨੰਬਰ ਨਹੀਂ ਦੇਖਿਆ ਸੀ। ਇਸ ਲਈ ਉਨ੍ਹਾਂ ਨੇ ਮਾਮਲੇ ਨੂੰ ਹਲਕੇ ਵਿਚ ਲੈਂਦੇ ਹੋਏ ਇਸ ਐਕਸੀਡੈਂਟ ਦੀ ਕੋਈ ਵੀ ਐਫਆਈਆਰ ਰਜਿਸਟਰ ਨਹੀਂ ਕਰਵਾਈ। ਸਪਨਾ ਚੌਧਰੀ ਇਸ ਹਾਦਸੇ ਵਿਚ ਪੁਰੀ ਤਰ੍ਹਾਂ ਸੁਰੱÎਖਿਅਤ ਸੀ, ਉਨ੍ਹਾਂ ਐਕਸੀਡੈਂਟ ਵਿਚ ਕੋਈ ਸੱਟ ਨਹੀਂ ਲੱਗੀ।
ਦੱਸਦੇ ਚਲੀਏ ਕਿ ਇਨ੍ਹਾਂ ਦਿਨੀਂ ਸਪਨਾ ਚੌਧਰੀ ਅਪਣੀ ਡਾਂਸ ਪਰਫਾਰਮੈਂਸ ਵਿਚ ਬਿਜ਼ੀ ਚਲ ਰਹੀ ਹੈ। ਕੁਝ ਹੀ ਦਿਨ ਪਹਿਲਾਂ ਸਪਨਾ ਨੇ ਮੁਰਾਦਾਬਾਦ ਦੇ ਵਿਧਾਇਕ ਦੀ ਬਰਥਡੇਅ ਪਾਰਟੀ ਵਿਚ ਅਪਣੀ ਡਾਂਸ ਪਰਮਾਰਮੈਂਸ ਦਿੱਤੀ ਸੀ। ਸਪਨਾ ਦੀ ਇਸ ਪਰਫਾਰਮੈਂਸ ਨੂੰ ਦੇਖਣ ਦੇ ਲਈ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਜਿੱਥੇ ਕੁਝ ਲੋਕਾਂ ਨੇ ਖੜ੍ਹੇ ਹੋ ਕੇ ਪਰਫਾਰਮੈਂਸ ਦੇਖੀ। ਕੁਝ ਸਪਨਾ ਚੌਧਰੀ ਦੇ ਦੀਵਾਨੇ ਅਜਿਹੇ ਵੀ ਸੀ ਜਿਨ੍ਹਾਂ ਨੇ ਦਰੱਖਤਾਂ 'ਤੇ ਚੜ੍ਹ ਕੇ ਡਾਂਸ ਦੇਖਿਆ।