image caption:

ਕਾਜੋਲ ਨੇ ਸੈਫ਼ ਅਲੀ ਖਾਨ 'ਤੇ ਲਾਇਆ ਧੋਖਾਧੜੀ ਦਾ ਗੰਭੀਰ ਦੋਸ਼

ਨਵੀਂ ਦਿੱਲੀ : ਬਾਲੀਵੁੱਡ ਦੀ ਬੇਹੱਦ ਖੂਬਸੂਰਤ ਤੇ ਟੈਲੇਂਟ ਅਭਿਨੇਤਰੀ ਕਾਜੋਲ ਇਨ੍ਹਾਂ ਦਿਨਾਂ 'ਚ ਆਪਣੀ ਆਉਣ ਵਾਲੀ ਫਿਲਮ 'ਤਾਨਾਜੀ: ਦ ਅਨਸੰਗ ਵਾਰਿਅਰ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਇਸ ਫਿਲਮ 'ਚ ਲੰਬੇ ਸਮੇਂ ਤੋਂ ਬਾਅਦ ਕਾਜੋਲ ਆਪਣੇ ਪਤੀ ਤੇ ਐਕਟਰ ਅਜੇ ਦੇਵਗਨ ਨਾਲ ਕੰਮ ਕਰ ਰਹੀ ਹੈ। ਫਿਲਮ 'ਚ ਉਹ ਅਜੇ ਦੀ ਪਤਨੀ ਦਾ ਰੋਲ ਨਿਭਾ ਰਹੀ ਹੈ। ਦੱਸਣਯੋਗ ਹੈ ਕਿ ਇਸ 'ਚ ਕਾਜੋਲ ਐਕਟਰ ਸੈਫ਼ ਅਲੀ ਖਾਨ ਨੂੰ ਲੈ ਕੇ ਸੂਰਖੀਆਂ 'ਚ ਆ ਗਈ ਹੈ। ਸੋਸ਼ਲ ਮੀਡੀਆ 'ਤੇ ਕਾਜੋਲ ਦਾ ਇਕ-ਇਕ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਕਾਜੋਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਸੈਫ਼ ਅਲੀ ਖ਼ਾਨ 'ਤੇ ਧੋਖਾ ਦੇਣ ਜਿਹਾ ਗੰਭੀਰ ਦੋਸ਼ ਲਾਇਆ ਹੈ। ਦੱਸਣਯੋਗ ਹੈ ਕਿ ਕਾਜੋਲ ਨੇ ਅਜੇ ਦੇਵਗਨ ਨਾਲ ਸੈਫ਼ ਦੀ ਇਕ ਫੋਟੋ ਵੀ ਆਪਣੇ ਟਵੀਟ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਕਾਜੋਲ ਲਿਖਦੀ ਹੈ ਕਿ 'ਤੁਸੀਂ ਮੈਨੂੰ ਓਮਕਾਰਾ 'ਚ ਧੋਖਾ ਦਿੱਤਾ, ਤੇ ਹੁਣ ਪ੍ਰਮੋਸ਼ਨ ਦੌਰਾਨ ਵੀ ਦੇ ਰਹੇ ਹੋ। ਉਮੀਦ ਹੈ ਕਿ ਤੁਸੀਂ ਇਸ ਨੂੰ Switzerland 'ਚ ਪੜ੍ਹੋਗੇ ਸੈਫ ਅਲੀ ਖਾਨ।' ਕਾਜੋਲ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਲਗਾਤਾਰ ਉਨ੍ਹਾਂ ਦੇ ਇਸ ਟਵੀਟ 'ਤੇ ਫੈਂਸ ਰੀ-ਟਵੀਟ ਕਰ ਕੇ ਕਈ ਤਰ੍ਹਾਂ ਦੇ ਸਾਵਾਲ ਪੁੱਛ ਰਹੇ ਹਨ।

ਦੱਸਣਯੋਗ ਹੈ ਕਿ ਫਿਲਮ ਦੇ ਪ੍ਰਮੋਸ਼ਨ ਲਈ ਸੈਫ਼ ਅਲੀ ਖਾਨ ਤੇ ਅਜੇ ਦੇਵਗਨ ਇਕਲੇ ਹੀ ਚੱਲੇ ਗਏ ਹਨ। ਇਸ ਵਜ੍ਹਾ ਨਾਲ ਕਾਜੋਲ ਨਾਰਾਜ਼ ਹੈ। ਕਾਜੋਲ ਆਪਣੇ ਟਵੀਟ 'ਚ ਦੋਵਾਂ ਨੂੰ ਇਸ ਗੱਲ ਸ਼ਿਕਾਇਤ ਕਰ ਕੇ ਉਨ੍ਹਾਂ 'ਤੇ ਦੋਬਾਰਾ ਧੋਖਾ ਦੇਣ ਦਾ ਦੋਸ਼ ਲਾ ਰਹੀ ਹੈ।

ਫਿਲਮ 'ਤਾਨਾਜੀ: ਦ ਅਨਸੰਗ ਵਾਰਿਅਰ' ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਕਾਜੋਲ ਅਜੇ ਤੋਂ ਇਲਾਵਾ ਸੈਫ ਅਲੀ ਖਾਨ ਵੀ ਅਹਿਮ ਰੋਲ 'ਚ ਹਨ। ਇਹ ਫਿਲਮ 10 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਇਨ੍ਹਾਂ ਦਿਨਾਂ 'ਚ ਫਿਲਮ ਦੇ ਸਾਰੇ ਸਟਾਰਜ਼ ਇਸ ਦੀ ਪ੍ਰਮੋਸ਼ਨ 'ਚ ਜੁਟੇ ਹਨ। ਫਿਲਮ 'ਚ ਅਜੇ ਦੇਵਗਨ ਮਰਾਠਾ ਯੋਧਾ ਦੇ ਕਿਰਦਾਰ 'ਚ ਨਜ਼ਰ ਆਉਂਗੇ ਤੇ ਕਾਜੋਲ ਅਜੇ ਦੀ ਪਤਨੀ ਦੇ ਰੂਪ 'ਚ ਦਿਖਾਈ ਦੇਵੇਗੀ।