image caption:

ਭਾਰਤੀ ਟੀਮ ICC ਦੇ ਸਾਰੇ ਟੂਰਨਾਮੈਂਟ ਜਿੱਤਣ ਦੇ ਕਾਬਿਲ : ਬ੍ਰਾਇਨ ਲਾਰਾ

 ਨਵੀਂ ਦਿੱਲੀ : ਵੈਸਟਇੰਡੀਜ਼ ਦੇ ਆਈਕਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਭਾਰਤੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ICC ਦੇ ਸਾਰੇ ਟੂਰਨਾਮੈਂਟਾਂ ਨੂੰ ਜਿੱਤਣ ਵਿੱਚ ਸਮਰੱਥ ਹੈ । ਲਾਰਾ ਨੇ ਕਿਹਾ ਕਿ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਤੱਥ ਦੀ ਕਦਰ ਕਰਨੀ ਚਾਹੀਦੀ ਹੈ ਕਿ ਹਰ ਕੋਈ ਭਾਰਤ ਨੂੰ ਨਿਸ਼ਾਨਾ ਬਣਾਉਂਦਾ ਹੈ ।

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਅਕਤੂਬਰ ਅਤੇ ਨਵੰਬਰ ਵਿੱਚ ਟੀ -20 ਵਿਸ਼ਵ ਕੱਪ ਲਈ ਯਾਤਰਾ ਕਰੇਗੀ । ਟੀਮ ਦੇ ਵਧੀਆ ਪ੍ਰਦਰਸ਼ਨ ਦੇ ਚੱਲਦਿਆਂ ਭਾਰਤ ਲਗਾਤਾਰ ਸੈਮੀਫਾਈਨਲ ਅਤੇ ICC ਟੂਰਨਾਮੈਂਟਾਂ ਦੇ ਫਾਈਨਲ ਵਿੱਚ ਪਹੁੰਚਿਆ ਹੈ ।

ਬ੍ਰਾਇਨ ਲਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਰਤੀ ਟੀਮ ਅਜਿਹੀ ਟੀਮ ਹੈ, ਜੋ ਸਾਰੇ ਟੂਰਨਾਮੈਂਟ ਜਿੱਤਣ ਦੇ ਯੋਗ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਅਨੁਸਾਰ ਵਿਰਾਟ ਕੋਹਲੀ ਅਤੇ ਕੰਪਨੀ ਅਤੇ ਭਾਰਤੀ ਟੀਮ ਨੂੰ ਇਸ ਤੱਥ ਦੀ ਕਦਰ ਕਰਨੀ ਚਾਹੀਦੀ ਹੈ ਕਿ ਹਰ ਕੋਈ ਭਾਰਤ ਨੂੰ ਨਿਸ਼ਾਨਾ ਬਣਾਉਂਦਾ ਹੈ ।

ਉਥੇ ਹੀ ਬ੍ਰਾਇਨ ਲਾਰਾ ਨੇ ਇਹ ਵੀ ਕਿਹਾ ਕਿ ਸਟੀਵ ਸਮਿਥ ਨਹੀਂ ਬਲਕਿ ਵਿਰਾਟ ਕੋਹਲੀ, ਡੇਵਿਡ ਵਾਰਨਰ ਅਤੇ ਰੋਹਿਤ ਸ਼ਰਮਾ ਕੁਝ ਅਜਿਹੇ ਬੱਲੇਬਾਜ਼ ਹਨ ਜੋ ਉਸ ਦੇ ਸਰਵਉੱਚ ਟੈਸਟ ਦੇ 400 ਦੌੜਾਂ ਦਾ ਰਿਕਾਰਡ ਤੋੜ ਸਕਦੇ ਹਨ । ਦੱਸ ਦੇਈਏ ਕਿ ਸਾਲ 2004 ਵਿੱਚ ਇੰਗਲੈਂਡ ਖਿਲਾਫ਼ ਲਾਰਾ ਦਾ 400 ਦੌੜਾਂ ਦਾ 15 ਸਾਲ ਪੁਰਾਣਾ ਹਾਲੇ ਵੀ ਬਰਕਰਾਰ ਹੈ ।