image caption:

ਭਾਰਤ ਖਿਲਾਫ਼ ਟੀ-20 ਸੀਰੀਜ਼ ਲਈ ਸ੍ਰੀਲੰਕਾ ਟੀਮ ਪਹੁੰਚੀ ਭਾਰਤ

ਗੁਹਾਟੀ : ਭਾਰਤ ਤੇ ਸ੍ਰੀਲੰਕਾ ਵਿਚਾਲੇ ਖੇਡੀ ਜਾਣ ਵਾਲੀ ਟੀ-20 ਸੀਰੀਜ਼ ਲਈ ਲਸਿਥ ਮਲਿੰਗਾ ਦੀ ਅਗਵਾਈ ਵਾਲੀ ਸ੍ਰੀਲੰਕਾ ਕ੍ਰਿਕਟ ਟੀਮ ਵੀਰਵਾਰ ਨੂੰ ਭਾਰਤ ਪਹੁੰਚੀ । ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਸੀਰੀਜ਼ ਦਾ ਪਹਿਲਾ ਮੈਚ 5 ਜਨਵਰੀ ਨੂੰ, ਦੂਜਾ ਮੈਚ 7 ਜਨਵਰੀ ਨੂੰ ਇੰਦੌਰ ਵਿੱਚ ਅਤੇ ਤੀਜਾ ਮੈਚ 10 ਜਨਵਰੀ ਨੂੰ ਪੁਣੇ ਵਿੱਚ ਖੇਡਿਆ ਜਾਵੇਗਾ ।

ਇਸ ਸਬੰਧੀ ਵੀਰਵਾਰ ਨੂੰ ਸ੍ਰੀਲੰਕਾ ਕ੍ਰਿਕਟ ਬੋਰਡ ਵੱਲੋਂ ਆਪਣੇ ਟਵਿਟਰ ਹੈਂਡਲ &lsquoਤੇ ਟੀਮ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ । ਇਨ੍ਹਾਂ ਤਸਵੀਰਾਂ ਵਿੱਚ 16 ਮੈਂਬਰੀ ਸ੍ਰੀਲੰਕਾਈ ਟੀਮ ਦਿਖਾਈ ਦੇ ਰਹੀ ਹੈ । ਇਹ ਤਸਵੀਰਾਂ ਟੀਮ ਦੇ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਦੀਆਂ ਹਨ । ਇਸ ਬਾਰੇ ਬੋਰਡ ਨੇ ਇਸ ਦੇ ਕੈਪਸ਼ਨ ਵਿੱਚ ਲਿਖਿਆ ਕਿ ਤਿੰਨ ਮੈਚਾਂ ਦੀ ਟੀ-20 ਲੜੀ ਲਈ ਲਸਿਥ ਮਲਿੰਗਾ ਦੀ ਅਗਵਾਈ ਵਾਲੀ ਸ੍ਰੀਲੰਕਾਈ ਟੀਮ ਭਾਰਤ ਰਵਾਨਾ ਹੁੰਦੇ ਹੋਏ ।

ਦੱਸ ਦੇਈਏ ਕਿ ਭਾਰਤ ਵਿਰੁੱਧ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਸ੍ਰੀਲੰਕਾ ਟੀਮ ਵਿੱਚ ਆਲਰਾਊਂਡਰ ਐਂਜਲੋ ਮੈਥਿਊਜ਼ ਦੀ ਵਾਪਸੀ ਹੋਈ ਹੈ । ਜ਼ਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਟੀਮਾਂ ਵਿਚਕਾਰ ਹੁਣਤੱਕ 16 ਟੀ-20 ਮੈਚ ਖੇਡੇ ਗਏ ਹਨ, ਜਿਸ ਵਿੱਚ ਭਾਰਤ ਨੇ 11, ਜਦਕਿ ਸ਼੍ਰੀਲੰਕਾ 5 ਮੈਚ ਜਿੱਤੇ ਹਨ । ਜੇਕਰ ਭਾਰਤੀ ਟੀਮ ਇਸ ਸੀਰੀਜ਼ ਦੇ ਸਾਰੇ ਮੈਚ ਜਿੱਤ ਲੈਂਦੀ ਹੈ ਤਾਂ ਸ੍ਰੀਲੰਕਾ ਵਿਰੁੱਧ ਸਭ ਤੋਂ ਵੱਧ 14 ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ ।

ਇਸ ਦੌਰੇ ਲਈ ਸ੍ਰੀਲੰਕਾ ਟੀਮ ਵਿੱਚ ਲਸਿਥ ਮਲਿੰਗਾ (ਕਪਤਾਨ), ਕੁਸ਼ਲ ਪਰੇਰਾ, ਗੁਨਾਤਿਲਕਾ, ਅਵਿਸ਼ਕਾ ਫਰਨਾਂਨਡੋ, ਰਾਜਪਕਸਾ, ਫਰਨਾਂਨਡੋ, ਸ਼ਨਾਕਾ, ਧਨੰਨਜੈ, ਕੁਮਾਰਾ, ਇਸੁਰੂ ਉਡਾਨਾ, ਮੈਥਿਊਜ਼, ਡਿਕਵੇਲਾ, ਕੁਸ਼ਲ ਮੈਂਡਿਸ, ਹਸਾਰੰਗੇ, ਸੰਦਾਕਨ, ਕਾਸੁਨ ਰਜਿਤਾ ਸ਼ਾਮਿਲ ਹਨ ।