image caption:

ਸਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਕਰਨਗੇ ਵਿਆਹ ?

ਮੁੰਬਈ : ਬਿੱਗ ਬੌਸ ਦੇ ਇਸ 13ਵੇਂ ਸੀਜ਼ਨ ਵਿਚ ਸਿਧਾਰਥ ਸ਼ੁਕਲਾ ਤੇ ਸਹਿਨਾਜ਼ ਗਿੱਲ ਵਿਚਕਾਰ ਆਪਸ ਵਿਚ ਕਾਫੀ ਨੇੜਤਾ ਦਿਖਾਈ ਦੇ ਰਹੀ ਹੈ। ਇਸ ਜੋੜੀ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਦੋਵਾਂ ਨੂੰ ਜੁਦਾ ਨਹੀਂ ਦੇਖਣਾ ਚਾਹੁੰਦੇ ਹਨ । ਇਨ੍ਹਾਂ ਦੇ ਵਿਆਹ ਬਾਰੇ ਵੱਡਾ ਖੁਲਾਸਾ ਹੋਇਆ। ਸਹਿਨਾਜ਼ ਗਿੱਲ ਦੇ ਪਿਤਾ ਨੇ ਇਨ੍ਹਾਂ ਦੇ ਵਿਆਹ ਬਾਰੇ ਇਨ੍ਹਾਂ ਪੂਰੀ ਛੋਟ ਦੇ ਦਿੱਤੀ ਹੈ।  ਪੂਰੇ ਸ਼ੋਅ ਵਿਚ ਸਿਧਾਰਥ ਸ਼ੁਕਲਾ ਨੇ ਸ਼ਹਿਨਾਜ਼ ਗਿੱਲ ਨੂੰ ਗਾਈਡ ਕੀਤਾ ਹੈ ਤੇ ਸ਼ਹਿਨਾਜ਼ ਗਿੱਲ ਇਕ ਅਜਿਹੀ ਸ਼ਖ਼ਸ ਹੈ ਜਿਸ ਨੇ ਉਨ੍ਹਾਂ ਦੇ ਗੁੱਸੇ ਨੂੰ ਕੰਟਰੋਲ ਕਰਨ ਵਿਚ ਮਦਦ ਕੀਤੀ ਹੈ।  ਉਨ੍ਹਾਂ ਦੀ ਮਸਤੀ, ਮਜ਼ਾਕ, ਖਟਪਟ ਤੇ ਪਿਆਰੀ ਗੱਲ਼ਾਂ ਫੈਨਜ਼ ਦੇ ਦਿਲਾਂ ਨੂੰ ਛੂਹ ਜਾਂਦੀਆਂ ਹਨ। ਫੈਨਜ਼ ਨੂੰ ਇਹ ਵੀ ਡਰ ਲੱਗਾ ਰਹਿੰਦਾ ਹੈ ਕਿ ਸ਼ੋਅ ਖ਼ਤਮ ਹੋਣ ਤੋਂ ਬਾਅਦ ਇਸ ਕਪਲ ਦਾ ਕੀ ਹੋਵੇਗਾ। ਹੁਣ ਉਨ੍ਹਾਂ ਦੀ ਦੋਸਤੀ, ਪਿਆਰ ਵਿਚ ਬਦਲ ਰਹੀ ਹੈ ਤੇ ਕੀ ਵਿਆਹ ਤਕ ਪਹੁੰਚੇਗੀ। ਫੈਨਜ਼ ਨੂੰ ਇਸ ਗੱਲ ਦੇ ਬਾਰੇ ਜਾਣਨ ਲਈ ਬਹੁਤ ਉਤਸਕਤਾ ਹੈ। ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁਖ ਨੇ ਵੀ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਚੁੱਪੀ ਤੋੜੀ ਹੈ।  ਉਨ੍ਹਾਂ ਇਕ ਵੀਡੀਓ ਵਿਚ ਕਿਹਾ ਕਿ ਉਹ ਉਨ੍ਹਾਂ ਦੋਵਾਂ ਦੀ ਦੋਸਤੀ ਦੇ ਫੈਨ ਹਨ। ਉਹ ਨਹੀਂ ਚਾਹੁੰਦੇ ਕਿ ਇਨ੍ਹਾਂ ਨੂੰ ਕੋਈ ਬੁਰੀ ਨਜ਼ਰ ਲੱਗੇ। ਉਹ ਇਹ ਵੀ ਕਹਿੰਦੇ ਹਨ ਕਿ ਇਹ ਵਾਕਈ ਚੰਗੀ ਗੱਲ ਹੋਵੇਗੀ ਪਰ ਸਿਧਾਰਥ ਤੇ ਸ਼ਹਿਨਾਜ਼ ਪਿਆਰ ਵਿਚ ਪੈਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੀ ਬੇਟੀ ਦਾ ਫ਼ੈਸਲਾ ਹੈ। ਦੋਵੇਂ ਜੇ ਬਾਹਰ ਆ ਕੇ ਵਿਆਹ ਬਾਰੇ ਵੀ ਸੋਚਦੇ ਹਨ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸਿਧਾਰਥ ਮੈਨੂੰ ਬਹੁਤ ਪਸੰਦ ਹੈ। ਸੁਲਝਿਆ ਹੋਇਆ ਆਦਮੀ, ਚੰਗਾ ਇਨਸਾਨ ਹੈ।