image caption:

ਬਿੱਗ ਬੌਸ ‘ਚ ਹੋਵੇਗੀ ਇੱਕ ਹੋਰ ਧਮਾਕੇਦਾਰ ਵਾਈਲਡ ਕਾਰਡ ਐਂਟਰੀ

 ਬਿੱਗ ਬੌਸ 13 ਦੇ ਮੇਕਰਸ ਸ਼ੋਅ ਨੂੰ ਦਿਲਚਸਪ ਬਣਾਉਣ ਲਈ ਰੋਜਾਨਾ ਨਵੇਂ ਨਵੇਂ ਹਥਕੰਡੇ ਅਪਣਾਉਂਦੇ ਰਹਿੰਦੇ ਹਨ। ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਜਦੋਂ ਇੱਕ ਤੋਂ ਬਾਅਦ ਇੱਕ ਵਾਇਲਡ ਕਾਰਡਸ ਨੇ ਬਿੱਗ ਬੌਸ ਦੇ ਘਰ ਵਾਲਿਆਂ ਦਾ ਦਿਮਾਗ ਖ਼ਰਾਬ ਕਰਕੇ ਰੱਖ ਦਿੱਤਾ ਸੀ। ਵਿਕਾਸ ਗੁਪਤਾ, ਅਰਹਾਨ ਖਾਨ  ਤੋਂ ਲੈ ਕੇ ਰਸ਼ਮੀ ਦੇਸਾਈ ਇਹਨਾਂ ਸਭ ਕਲਾਕਾਰਾਂ ਨੇ ਬਿੱਗ ਬੌਸ ਦੇ ਘਰ ਵਿੱਚ ਵਾਇਲਡ ਕਾਰਡ ਐਂਟਰੀ ਮਾਰੀ ਸੀ।

ਹੁਣ ਜਦੋਂ ਸ਼ੋਅ ਆਪਣੇ ਫਿਨਾਲੇ ਦੇ ਕਾਫ਼ੀ ਨੇੜੇ ਹੈ ਤਾਂ ਸ਼ੋਅ ਦੇ ਮੇਕਰਸ ਘਰ ਵਿੱਚ ਇੱਕ ਹੋਰ ਧਮਾਕੇਦਾਰ ਐਂਟਰੀ ਕਰਵਾਉਣ ਜਾ ਰਹੇ ਹਨ। ਇਹ ਐਂਟਰੀ ਕਿਸੇ ਹੋਰ ਦੀ ਨਹੀਂ ਬਲਕਿ ਕਾਮੇਡੀਅਨ ਭਾਰਤੀ ਸਿੰਘ ਦੇ ਪਤੀ ਹਰਸ਼ ਲਿੰਬਾਚਿਆ ਦੀ ਹੋਵੇਗੀ। ਹਰਸ਼ ਲਿੰਬਾਚਿਆ ਕਾਮੇਡੀ ਸ਼ੋਅ ਖ਼ਤਰਾ ਖ਼ਤਰਾ ਖ਼ਤਰਾ ਦੀ ਵਜ੍ਹਾ ਕਾਰਨ ਘਰ ਘਰ ਵਿੱਚ ਮਸ਼ਹੂਰ ਹੋ ਚੁੱਕੇ ਹਨ।

ਉਝ ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਹਰਸ਼ ਲਿੰਬਾਚਿਆ ਵਾਇਲਡ ਕਾਰਡ ਦੇ ਤੌਰ ਉੱਤੇ ਘਰ ਵਿੱਚ ਜਾਣ ਵਾਲੇ ਹਨ ਤਾਂ ਤੁਸੀ ਗਲਤ ਸੋਚ ਰਹੇ ਹੋ। ਹਰਸ਼ ਲਿੰਬਾਚਿਆ ਤਾਂ ਘਰ ਵਿੱਚ ਵੀਕੈਂਡ ਦੇ ਵਾਰ ਵਿੱਚ ਮਹਿਮਾਨ ਬਣਕੇ ਜਾਣ ਵਾਲੇ ਹਨ। ਉਝ ਬਿੱਗ ਬੌਸ 13 ਦੇ ਘਰ ਵਿੱਚ ਹਰਸ਼ ਲਿੰਬਾਚਿਆ ਇਕੱਲੇ ਨਹੀਂ ਹੋਣਗੇ ਉਨ੍ਹਾਂ ਦੇ ਨਾਲ ਮਸ਼ਹੂਰ ਕਾਮੇਡੀਅਨ ਪ੍ਰਿਤੋਸ਼ ਤ੍ਰਿਪਾਠੀ ਵੀ ਨਜ਼ਰ ਆਉਣ ਵਾਲੇ ਹਨ।

ਇਹ ਦੋਨੋਂ ਕਾਮੇਡੀਅਨ ਸਲਮਾਨ ਖਾਨ ਦੇ ਨਾਲ ਲਾਫਟਰ ਦਾ ਤਗੜਾ ਡੋਜ ਦੇਣ ਵਾਲੇ ਹਨ। ਬਿੱਗ ਬੌਸ 13 ਵਿੱਚ ਇਸ ਹਫਤੇ ਵੀ ਕਈ ਲੋਕ ਸਲਮਾਨ ਖਾਨ ਦੇ ਮਹਿਮਾਨ ਬਣਕੇ ਆਉਣ ਵਾਲੇ ਹਨ। ਇਹ ਸਾਰੇ ਮਹਿਮਾਨ ਹਰ ਵਾਰ ਦੀ ਤਰ੍ਹਾਂ ਘਰ ਵਿੱਚ ਖੂਬ ਧਮਾਲ ਮਸਤੀ ਕਰਨ ਵਾਲੇ ਹਨ। ਦਸ ਦੇਈਏ ਕਿ ਬਿੱਗ ਬੌਸ ਸ਼ੋਅ ਨੂੰ ਦਰਸ਼ਕਾਂ  ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।

ਕੰਟੈਸਟੈਂਟ ਦੁਆਰਾ ਕੀਤੀਆਂ ਗਈਆਂ ਲੜਾਈਆਂ ਹੋਣ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਡਰਾਮਾ ਹੀ ਕਿਉਂ ਨਾ ਹੋਵੇ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ। ਬਿੱਗ ਬੌਸ ਦੀ ਟੀਆਰਪੀ ਦੀ ਗੱਲ ਕਰੀਏ ਤਾਂ ਉਹ ਵੀ ਕਾਫੀ ਜ਼ਿਆਦਾ ਹੈ। ਸਲਮਾਨ ਇਸ ਸ਼ੋਅ ਨੂੰ ਹੋਸਟ ਕਰਦੇ ਹਨ ਇਸ ਕਾਰਨ ਇਹ ਹੋਰ ਵੀ ਜ਼ਿਆਦਾ ਸੁਰਖੀਆਂ &lsquoਚ ਰਹਿੰਦਾ ਹੈ। ਸਲਮਾਨ ਖਾਨ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ।