image caption:

ਭਾਰਤ ਨੇ ਸ੍ਰੀਲੰਕਾ ਨੂੰ ਦਿੱਤੀ ਮਾਤ, ਸੀਰੀਜ਼ 'ਤੇ ਕੀਤਾ ਕਬਜ਼ਾ

ਨਵੀਂ ਦਿੱਲੀ: ਭਾਰਤ ਅਤੇ ਸ਼੍ਰੀਲੰਕਾ 'ਚ ਤੀਜਾ ਅਤੇ ਫਾਈਨਲ ਟੀ-20 ਮੈਚ ਇੰਡੀਆ ਨੇ 78 ਦੌੜਾਂ ਦੇ ਨਾਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਟੀਮ ਨੇ ਸਾਲ ਦੀ ਪਹਿਲੀ ਸੀਰੀਜ਼ ਆਪਣੇ ਨਾਂ ਕਰ ਲਈ ਹੈ। ਪਹਿਲਾਂ ਸ਼ਿਖਰ ਧਵਨਮ ਕੇਐਲ ਰਾਹੁਲ ਅਤੇ ਮਨੀਸ਼ ਪਾਂਡੀਆ ਦੀ ਦਮਦਾਰ ਪਾਰੀਆਂ ਨੇ ਟੀਮ ਇੰਡੀਆ ਨੂੰ 200 ਤੋਂ ਪਾਰ ਪਹੁੰਚਾਇਆ ਅਤੇ ਇਸ ਤੋਂ ਬਾਅਦ ਭਾਰਤੀ ਗੇਂਦਬਾਜ਼ ਬੁਮਰਾਹ, ਸੈਨੀ, ਸ਼ਾਰਦੁਲ ਨੇ ਕਮਾਲ ਕਰ ਦਿੱਤਾ। ਇਨ੍ਹਾਂ ਗੇਂਦਬਾਜ਼ਾਂ ਨੇ ਲੰਕਾ ਦੀ ਅੱਧੀ ਟੀਮ 94 'ਤੇ ਹੀ ਪਵੇਲਿਅਨ ਭੇਜ ਦਿੱਤਾ।

ਸ੍ਰੀਲੰਕਾ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਅਤੇ ਟੀਮ ਦਾ ਪਹਿਲਾ ਵਿਕਟ ਪੰਜ ਦੌੜਾਂ 'ਤੇ ਹੀ ਡਿੱਗ ਗਿਆ। ਇਸ ਤੋਂ ਬਾਅਦ ਫਰਨਾਂਡੋ 11 ਦੌੜਾਂ ਬਣਾ ਕੇ ਪਵੇਲਿਅਨ ਪਰਤ ਗਏ। 26 ਦੌੜਾਂ ਤਕ ਆਉਂਦੇ-ਆਉਂਦੇ ਸ੍ਰੀਲੰਕਾ ਆਪਣੀਆਂ ਚਾਰ ਵਿਕਟਾਂ ਗੁਆ ਬੈਠਿਆ ਸੀ।

ਜੇਕਰ ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਸ੍ਰੀਲੰਕਾ ਨੂੰ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 202 ਦੌੜਾਂ ਦਾ ਟੀਚਾ ਦਿੱਤਾ ਸੀ। ਇਸ 'ਚ ਸਲਾਮੀ ਜੋੜੀ ਲੋਕੇਸ਼ ਰਾਹੁਲ ਨੇ 54 ਅਤੇ ਸ਼ਿਖਰ ਧਵਨ ਨੇ 52 ਦੌੜਾਂ ਬਣਾ 97 ਦੌੜਾਂ ਦੀ ਸਾਂਝੇਦਾਰੀ ਦਿੱਤੀ। ਜਦਕਿ 20 ਓਵਰਾਂ ਤਕ ਮਨੀਸ਼ ਪਾਂਡੀਆ ਅਤੇ ਸ਼ਾਰਦੁਲ ਠਾਕੁਰ ਨੇ ਨਾਬਾਦ ਰਹਿੰਦਿਆਂ ਤੂਫਾਨੀ ਪਾਰੀ ਖੇਡੀ।

ਕਪਤਾਨ ਵਿਰਾਟ ਕੋਹਲੀ (26) ਨੇ ਮਨੀਸ਼ ਪਾਂਡੀਆ ਨਾਲ ਮਿਲਕੇ ਭਾਰਤੀ ਟੀਮ ਦਾ ਸਕੌਰ 150 ਤਕ ਪਹੁੰਚਾਇਆ ਪਰ 164 ਦੋੜਾਂ 'ਤੇ ਕੋਹਲੀ ਆਊਟ ਹੋ ਗਏ। ਕੋਹਲੀ ਨੇ 17 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 26 ਦੋੜਾਂ ਬਣਾਇਆਂ।