image caption:

ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਟੂਰਨਾਮੈਂਟ ਚੋਂ ਹੋਈਆਂ ਬਾਹਰ

 ਭਾਰਤੀ ਬੈਡਮਿੰਟਨ ਖਿਡਾਰਨਾਂ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਅੱਜ ਇੱਥੇ ਕੁਆਟਰ ਫਾਈਨਲ ਵਿੱਚ ਹਾਰ ਕੇ ਮਲੇਸ਼ੀਆ ਮਾਸਟਰਜ਼ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈਆਂ ਹਨ, ਜਿਸ ਨਾਲ ਇਸ ਟੂਰਨਾਮੈਂਟ ਵਿੱਚ ਦੇਸ਼ ਦੀ ਚੁਣੌਤੀ ਵੀ ਖਤਮ ਹੋ ਗਈ| ਮੌਜੂਦਾ ਵਿਸ਼ਵ ਚੈਂਪੀਅਨ ਸਿੰਧੂ ਸਭ ਤੋਂ ਪਹਿਲਾਂ ਕੋਰਟ &lsquoਤੇ ਉਤਰੀ| ਉਸ ਨੂੰ ਸੀਨੀਅਰ ਦਰਜਾ ਪ੍ਰਾਪਤ ਤਾਇ-ਜ਼ੂ -ਯਿੰਗ ਤੋਂ, ਜਦਕਿ ਸਾਇਨਾ ਨੂੰ ਸਪੇਨ ਦੀ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਤੋਂ ਹਾਰ ਝੱਲਣੀ ਪਈ|

ਦੂਜੇ ਪਾਸੇ ਸਾਇਨਾ ਕਿਸੇ ਵੀ ਗੇਮ ਵਿੱਚ ਮਾਰਿਨ ਦੀ ਬਰਾਬਰੀ ਕਰਦੀ ਨਜ਼ਰ ਨਹੀਂ ਆਈ, ਜਿਸ ਨੇ ਅੱਧੇ ਘੰਟੇ ਵਿੱਚ ਭਾਰਤੀ ਸ਼ਲਟਰ ਦੀ ਚੁਣੌਤੀ 21-8, 21-7 ਨਾਲ ਖਤਮ ਕਰ ਦਿੱਤੀ| ਚੀਨੀ ਤਾਇਪੈ ਦੀ ਦੂਜਾ ਦਰਜਾ ਪ੍ਰਾਪਤ ਖਿਡਾਰਨ ਜ਼ੂ- ਯਿੰਗ ਨੇ ਕੁਆਟਰ ਫਾਈਨਲ ਵਿੱਚ ਰੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਸਿੰਧੂ ਨੂੰ 21-16 ਨਾਲ ਹਰਾਇਆ, ਜਿਸ ਨਾਲ ਉਸ ਦਾ ਇਸ ਭਾਰਤੀ ਖਿਲਾਫ ਜਿੱਤ ਦਾ ਰਿਕਾਰਡ 12-5 ਹੋ ਗਿਆ| ਜ਼ੂ ਯਿੰਗ ਤੋਂ ਸਿੰਧੂ ਨੂੰ ਲਗਾਤਾਰ ਦੂਜੀ ਹਾਰ ਮਿਲੀ ਹੈ| ਉਹ ਪਿਛਲੇ ਸਾਲ ਅਕਤੂਬਰ ਵਿੱਚ ਫਰੈਂਚ ਓਪਨ ਦੇ ਕੁਆਟਰ ਫਾਈਨਲ ਵਿੱਚ ਉਸ ਤੋਂ ਹਾਰੀ ਸੀ|

ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ ਲੀਡ ਦਾ ਫਾਇਦਾ ਨਹੀਂ ਉਠਾ ਸਕੀ, ਜਿਸ ਨਾਲ ਪਹਿਲਾ ਗੇਮ 16-21 ਨਾਲ ਗੁਆ ਬੈਠੀ ਅਤੇ ਜ਼ੂ ਯਿੰਗ ਨੇ 1-0 ਦੀ ਲੀਡ ਹਾਸਲ ਕਰ ਲਈ| ਦੂਜੀ ਗੇਮ ਵਿੱਚ ਜ਼ੂ ਯਿੰਗ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਲਿਆ| ਫਿਰ ਸਾਇਨਾ ਕੋਰਟ ਵਿੱਚ ਉਤਰੀ, ਜਿਸ ਨੂੰ ਮਾਰਿਨ ਨੇ ਬੁਰੀ ਤਰ੍ਹਾਂ ਹਰਾਇਆ| ਇਸ ਮੈਚ ਤੋਂ ਪਹਿਲਾਂ ਦੋਹਾਂ ਦਾ ਰਿਕਾਰਡ 66 ਨਾਲ ਬਰਾਬਰ ਸੀ| ਸਪੈਨਿਸ਼ ਸਟਲਰ ਨੇ ਅਖੀਰ ਤੱਕ ਭਾਰਤੀ ਖਿਡਾਰੀ ਨੂੰ ਉਭਰਨ ਨਹੀਂ ਦਿੱਤਾ|