image caption:

ਰਿਲੀਜ਼ਿੰਗ ਤੋਂ ਬਾਅਦ ਵੀ ਵਿਵਾਦਾਂ ‘ਚ ਫਿਲਮ ‘ਛਪਾਕ’, ਇੰਦੋਰ ‘ਚ ਸਾੜੇ ਗਏ ਪੋਸਟਰ

 ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਫਿਲਮ &lsquoਛਪਾਕ&rsquo ਇਨ੍ਹੀਂ ਦਿਨੀਂ ਵਿਵਾਦਾਂ ਦੇ ਚਲਦੇ ਚਰਚਾ ਵਿੱਚ ਹੈ| ਰਿਲੀਜ਼ਿੰਗ ਤੋਂ ਬਾਅਦ ਵੀ ਫਿਲਮ ਨਾਲ ਜੁੜੇ ਵਿਵਾਦ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੇ| ਜਿੱਥੇ ਪਹਿਲਾਂ ਇਸ ਫਿਲਮ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਉਥੇ ਹੀ ਹੁਣ ਰਿਲੀਜ਼ ਤੋਂ ਬਾਅਦ ਵੀ ਇਸ ਫਿਲਮ ਦੇ ਵਿਰੋਧ ਵਿੱਚ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ|

ਫਿਲਮ &lsquoਛਪਾਕ&rsquo ਦੇ ਵਿਰੋਧ ਵਿੱਚ ਇੰਦੋਰ ਵਿੱਚ ਖੂਬ ਪ੍ਰਦਰਸ਼ਨ ਕੀਤਾ ਗਿਆ| ਸ਼ਹਿਰ ਦੇ ਸਪਨਾ ਸੰਗੀਤ ਸਿਨੇਮਾ ਹਾਲ ਦੇ ਬਾਹਰ ਬੀ.ਜੇ.ਪੀ.ਅਨੁਸੁਚਿਤ ਮੋਰਚਾ ਦੇ ਮੈਬਰਾਂ ਨੇ ਫਿਲਮ ਦਾ ਵਿਰੋਧ ਕੀਤਾ| ਬੀ.ਜੇ.ਪੀ. ਮੈਂਬਰਾਂ ਨੇ &lsquoਛਪਾਕ&rsquo ਦੇ ਪੋਸਟਰ &lsquoਤੇ ਅੱਗ ਲਗਾ ਕੇ ਵਿਰੋਧ ਪ੍ਰਦਰਸ਼ਨ ਕੀਤਾ|ਉਥੇ ਹੀ ਭੋਪਾਲ ਵਿੱਚ ਵੀ ਫਿਲਮ &lsquoਛਪਾਕ&rsquo ਦਾ ਵਿਰੋਧ ਦੇਖਣ ਨੂੰ ਮਿਲਿਆ| ਹਾਲਾਂਕਿ ਮੱਧ ਪ੍ਰਦੇਸ਼ ਸਰਕਾਰ ਨੇ ਇਸ ਫਿਲਮ ਨੂੰ ਪ੍ਰਦੇਸ਼ ਵਿੱਚ ਟੈਕਸ ਫ੍ਰੀ ਕਰ ਦਿੱਤਾ| ਇਸ ਫਿਲਮ ਨੂੰ ਟੈਕਸ ਫ੍ਰੀ ਕਰਨ ਤੋਂ ਬਾਅਦ ਹੁਣ ਭੋਪਾਲ ਵਿੱਚ ਅਜੇ ਦੇਵਗਨ ਦੀ ਫਿਲਮ &lsquoਤਾਨਾਜੀ&rsquo ਨੂੰ ਵੀ ਟੈਕਸ ਫ੍ਰੀ ਕਰਨ ਦੀ ਮੰਗ ਤੇਜ਼ ਹੋ ਗਈ ਹੈ|ਬੀ. ਜੇ.ਪੀ. ਵਿਧਾਇਕ ਰਾਮੇਸ਼ਵਰ ਸ਼ਰਮਾ ਨੇ ਤਾਨਾਜੀ ਨੂੰ ਟੈਕਸ ਫ੍ਰੀ ਕਰਨ ਦੀ ਮੰਗ ਕੀਤੀ ਹੈ|