image caption:

Neha Kakkar ਨੇ ਪਹਿਲਾਂ ਮੱਝ ਨੂੰ ਨੁਹਾਇਆ, ਫਿਰ ਦੁੱਧ ਚੋ ਕੇ ਬਣਾਈ ਲੱਸੀ

 ਨਵੀਂ ਦਿੱਲੀ : ਇਸ ਵਿਚ ਕੋਈ ਸ਼ੱਕ ਨਹੀਂ ਕਿ ਨੇਹਾ ਕੱਕੜ ਫਿਲਹਾਲ ਦੇਸ਼ ਦੀ ਸਭ ਤੋਂ ਵੱਡੀ ਗਾਇਕਾ ਹੈ ਤੇ ਸੋਸ਼ਲ ਮੀਡੀਆ 'ਤੇ ਉਸ ਦੀ ਫੈਨ ਫਾਲੋਇੰਗ ਬਾਕਮਾਲ ਹੈ। Indial Idol 11 ਦੀ ਜੱਜ Neha Kakkar ਯੂਟਿਊਬ 'ਤੇ ਵੀ ਆਪਣੇ ਇੰਡੀਪੈਂਡੇਂਟ ਮਿਊਜ਼ਿਕ ਕਾਰਨ ਖ਼ੂਬ ਪਸੰਦ ਕੀਤੀ ਜਾਂਦੀ ਹੈ। ਇਸ ਡਿਜੀਟਲ ਪਲੇਟਫਾਰਮ 'ਤੇ ਮਸ਼ਹੂਰੀ ਨੂੰ ਦੇਖਦੇ ਹੋਏ ਹੀ ਉਸ ਨੂੰ Youtube ਦੇ ਓਰੀਜਨਲ ਸ਼ੋਅ 'ਪ੍ਰਿਟੀ ਫਿਟ' 'ਚ ਬੁਲਾਇਆ ਗਿਆ। ਇਸ ਸ਼ੋਅ ਨੂੰ ਪ੍ਰਾਜਕਤਾ ਕੋਲੀ ਹੋਸਟ ਕਰਦੀ ਹੈ। ਸ਼ੋਅ 'ਚ ਦੱਸਿਆ ਜਾਂਦਾ ਹੈ ਕਿ ਸਿਤਾਰੇ ਆਪਣੇ ਰੋਜ਼ਮਰਾ ਦੇ ਕੰਮਾਂ ਨਾਲ ਖ਼ੁਦ ਨੂੰ ਕਿਵੇਂ ਫਿੱਟ ਰੱਖਦੇ ਹਨ।

ਸ਼ੋਅ 'ਤੇ ਨੇਹਾ ਕੱਕੜ ਵੀ ਆਪਣੀ ਫਿਜ਼ੀਕਲ ਸਟ੍ਰੈਂਥ ਟੈਸਟ ਕਰਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਪ੍ਰਾਜਕਤਾ ਕੋਲੀ ਦੇ ਨਵੇਂ ਸ਼ੋਅ ਦੀ ਸ਼ੁਰੂਆਤ ਨੇਹਾ ਕੱਕੜ ਤੋਂ ਹੀ ਹੋਈ ਹੈ। ਨੇਹਾ ਇਸ ਸ਼ੋਅ 'ਚ ਆਪਣੇ ਸਫ਼ਰ ਬਾਰੇ ਗੱਲਬਾਤ ਕਰਦੀ ਨਜ਼ਰ ਆਈ। ਉਸ ਦੀਆਂ ਗੱਲਾਂ ਨੇ ਇਸ ਐਪੀਸੋਡ ਨੂੰ ਕਾਫ਼ੀ ਦਿਲਚਸਪ ਬਣਾ ਦਿੱਤਾ।

ਇਸ ਸ਼ੋਅ 'ਤੇ ਸਿੰਗਰ ਨੇ ਦੱਸਿਆ ਕਿ ਉਹ ਚਾਰ ਸਾਲ ਦੀ ਉਮਰ ਤੋਂ ਜਗਰਾਤਿਆਂ 'ਚ ਪਰਫਾਰਮ ਕਰਨ ਲੱਗ ਪਈ ਸੀ। ਨੇਹਾ ਨੇ ਦੱਸਿਆ, 'ਇੰਡੀਅ ਆਇਡਲ ਦੇ ਇਕ ਸੀਜ਼ਨ 'ਚ ਟੌਪ-8 'ਚ ਆਪਣੀ ਜਗ੍ਹਾ ਬਣਾਉਣ ਤੋਂ ਬਾਅਦ ਜਦੋਂ ਉਹ ਬਾਹਰ ਕਰ ਦਿੱਤੀ ਗਈ ਤਾਂ ਪੂਰੀ ਤਰ੍ਹਾਂ ਟੁੱਟ ਗਈ ਤੇ ਰੋਣ ਲੱਗੀ। ਲੱਗਾ ਕਿ ਬਸ ਹੁਣ ਕਰੀਅਰ ਖ਼ਤਮ ਹੋ ਗਿਆ। ਐਲਿਮੀਨੇਸ਼ਨ ਤੋਂ ਪਹਿਲਾਂ ਜਿਹੜਾ ਗਾਣਾ ਗਾਇਆ ਸੀ ਉਹ ਗਾਣਾ ਹਾਲ ਹੀ 'ਚ ਇਕ ਕੰਟੈਸਟੈਂਟ ਨੇ ਗਾਇਆ, ਫ਼ਰਕ ਇਹ ਹੈ ਕਿ ਹੁਣ ਮੈਂ ਉਸੇ ਸ਼ੋਅ 'ਤੇ ਜੱਜ ਹਾਂ। ਇਸ ਗਾਣੇ ਨੇ ਮੈਨੂੰ ਅਹਿਸਾਸ ਦਿਵਾਇਆ ਕਿ ਕਿੰਨੀ ਦੂਰ ਆ ਗਈ ਹਾਂ।'

Neha Kakkar ਨੂੰ ਸ਼ੋਅ 'ਚ ਉਨ੍ਹਾਂ ਦੇ ਫਿੱਟਨੈੱਸ ਟਾਸਕ ਬਾਰੇ ਦੱਸਿਆ ਗਿਆ ਜਿਸ ਵਿਚ ਉਸ ਨੇ ਖਰੋਂਚ ਨਾਲ ਲੱਸੀ ਤਿਆਰ ਕਰਨੀ ਸੀ। ਲੱਸੀ ਬਣਾਉਣੀ ਵੱਡੀ ਚੁਣੌਤੀ ਸੀ ਪਰ ਨੇਹਾ ਨੇ ਪੂਰੀ ਜਾਨ ਲਾ ਕੇ ਟਾਸਕ ਪੂਰਾ ਕੀਤਾ। ਟਾਸਕ ਪੂਰਾ ਕਰਨ ਲਈ ਸਿੰਗਰ ਨੇ ਮੱਝ ਨਾਲ ਦੋਸਤੀ ਕੀਤੀ, ਉਸ ਨੂੰ ਧੋਤਾ ਤੇ ਦੁੱਧ ਚੋਅ ਕੇ ਦਹੀਂ ਮਿਲਾ ਕੇ ਉਸ ਨੂੰ ਮਿਕਸ ਕੀਤਾ।

ਸ਼ੋਅ ਬਾਰੇ ਨੇਹਾ ਨੇ ਕਿਹਾ, 'ਇਹ ਸ਼ੋਅ ਮਜ਼ੇਦਾਰ ਸੀ। ਖ਼ੁਦ ਨੂੰ ਕਿਵੇਂ ਫਿੱਟ ਰੱਖਿਆ ਜਾ ਸਕਦਾ ਹੈ ਇਹ ਸਿੱਖ ਇੱਥੋਂ ਜਾ ਰਹੀ ਹਾਂ। ਲੱਸੀ ਬਣਾਉਣ ਦਾ ਇਹ ਪੂਰਾ ਅਨੁਭਵ ਬਹੁਤ ਹੀ ਵਧੀਆ ਸੀ। ਮੈਨੂੰ ਸਰਵਾਈਕਲ ਸਪੌਂਡੀਲਾਇਟਿਸ ਹੈ, ਇਸ ਲਈ ਇਹ ਕੰਮ ਮੇਰੇ ਲਈ ਦਿੱਕਤਾਂ ਭਰਿਆ ਸੀ। ਮੈਂ ਇਸ ਤੋਂ ਪਹਿਲਾਂ ਕਦੀ ਵੀ ਕੁਝ ਤਿਆਰ ਨਹੀਂ ਕੀਤਾ ਹੈ। ਪਹਿਲੀ ਵਾਰ ਮੈਂ ਆਪਣੇ ਹੱਥਾਂ ਨਾਲ ਕੁਝ ਬਣਾਇਆ ਹੈ।'